Wednesday, April 24, 2024
Homeपंजाबਕੈਨੇਡਾ ਏਅਰਫੋਰਸ ’ਚ ਕੈਪਟਨ ਉਚ ਮੁਕਾਮ ਹਾਸਲ ਕਰ ਟਾਂਡਾ ਦੀ ਕੁੜੀ ਨੇ...

ਕੈਨੇਡਾ ਏਅਰਫੋਰਸ ’ਚ ਕੈਪਟਨ ਉਚ ਮੁਕਾਮ ਹਾਸਲ ਕਰ ਟਾਂਡਾ ਦੀ ਕੁੜੀ ਨੇ ਪੰਜਾਬੀ ਮੁੰਡੇ ਨਾਲ ਕਰਵਾਇਆ ਵਿਆਹ

ਟਾਂਡਾ- ਦੁਨੀਆਂ ਦੇ ਵੱਖ-ਵੱਖ ਦੇਸ਼ਾਂ ’ਚ ਜਾ ਕੇ ਵੱਸੇ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਉੱਚੇ ਮੁਕਾਮ ਹਾਸਲ ਕੀਤੇ ਹਨ। ਅਜਿਹੀਆਂ ਮਿਸਾਲਾਂ ਵਿਚੋਂ ਇਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਂਦੀਆ ਦੇ ਪਰਿਵਾਰ ਦੀ ਧੀ ਨਾਲ ਵੀ ਸੰਬੰਧਤ ਹੈ, ਜਿਸ ਨੇ ਕੈਨੇਡਾ ’ਚ ਸਫ਼ਲਤਾ ਦੇ ਝੰਡੇ ਗੱਡੇ ਹਨ। ਮਿਲੀ ਜਾਣਕਾਰੀ ਮੁਤਾਬਕ ਸੇਵਾਮੁਕਤ ਪ੍ਰਿੰਸੀਪਲ DAV ਸੀਨੀਅਰ ਸੈਕੰਡਰੀ ਸਕੂਲ ਟਾਂਡਾ ਕਸ਼ਮੀਰ ਸਿੰਘ ਚੌਹਾਨ ਦੀ ਪੋਤਰੀ ਅਨਮੋਲ ਕੌਰ ਚੌਹਾਨ ਪੁੱਤਰੀ ਤੇਜਿੰਦਰ ਸਿੰਘ ਅਤੇ ਰਣਜੀਤ ਕੌਰ ਨੇ ਮਕੈਨੀਕਲ ਇੰਜੀਨੀਰਿੰਗ ਦੀ ਪੜ੍ਹਾਈ ਕਰਕੇ ਕੈਨੇਡਾ ਏਅਰਫੋਰਸ ’ਚ ਕਮਿਸ਼ਨਡ ਰੈਂਕ ਕੈਪਟਨ ਬਣੀ ਹੈ।

ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ’ਚ ਵਸਿਆ ਚੌਹਾਨ ਪਰਿਵਾਰ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਹੈ। ਪੰਜਾਬੀਅਤ ਦੀ ਪਰਵਰਿਸ਼ ਦੇ ਚਲਦਿਆਂ ਕੈਨੇਡੀਅਨ ਬੋਰਨ ਕੈਪਟਨ ਅਨਮੋਲ ਕੌਰ ਨੇ ਪਿੰਡ ਰਾਂਦੀਆਂ ਆ ਕੇ ਬੜੇ ਹੀ ਸਾਦੇ ਤਰੀਕੇ ਨਾਲ ਮੈਰਿਜ ਪੈਲਸਾਂ ਦੀ ਚਕਾਚੌਂਦ ਤੋਂ ਦੂਰ ਪੰਜਾਬੀ ਮੁੰਡੇ ਚੂਹੜਚੱਕ ਵਾਸੀ ਲਖਵਿੰਦਰ ਸਿੰਘ ਕਲੇਰ ਪੁੱਤਰ ਨਛੱਤਰ ਸਿੰਘ ਅਤੇ ਹਰਜਿੰਦਰ ਕੌਰ ਨਾਲ ਗੁਰੂਘਰ ’ਚ ਲਾਂਵਾਂ ਲਈਆਂ। ਪਿੰਡ ਦੀ ਧੀ ਕੈਪਟਨ ਅਨਮੋਲ ਕੌਰ ਚੌਹਾਨ ਦੀਆਂ ਖ਼ੁਸ਼ੀਆਂ ’ਚ ਸ਼ਾਮਲ ਹੁੰਦੀਆਂ ਪਿੰਡ ਵਾਸੀਆਂ ਨੇ ਉਸ ’ਤੇ ਮਾਣ ਮਹਿਸੂਸ ਕੀਤਾ।

RELATED ARTICLES

Most Popular