Friday, April 12, 2024
Homeपंजाबਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਰਿੰਕੂ ਦਾ ਕੋਈ ਸਟੈਂਡ ਨਹੀਂ...

ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਰਿੰਕੂ ਦਾ ਕੋਈ ਸਟੈਂਡ ਨਹੀਂ : EX CM ਚਰਨਜੀਤ ਸਿੰਘ ਚੰਨੀ

ਚੰਡੀਗੜ੍ਹ-  ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁਸ਼ੀਲ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਤੰਜ ਕੱਸਦਿਆਂ ਕਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਰਿੰਕੂ ਦਾ ਕੋਈ ਸਟੈਂਡ ਨਹੀ ਹੈ। ਉਨ੍ਹਾਂ ਕਿਹਾ ਕਿ ਜਿਸਦਾ ਆਪਣਾ ਸਟੈਂਡ ਨਹੀ ਹੈ ਉਹ ਲੋਕਾਂ ਪਿੱਛੇ ਹੀ ਸਟੈਂਡ ਲਵੇਗਾ। ਉਨ੍ਹਾਂ ਕਿਹਾ ਕਿ ਲੀਡਰ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਪਰ ਆਪਣੇ ਸਿਆਸੀ ਮੁਫਾਦਾ ਲਈ ਵਾਰ ਵਾਰ ਪਾਰਟੀਆਂ ਬਦਲਣ ਵਾਲੇ ਰਿੰਕੂ ਵਰਗੇ ਲੀਡਰ ਸਮਾਜ ਨੂੰ ਕੀ ਸੇਧ ਦੇਣਗੇ।

ਉਨ੍ਹਾਂ ਜਲੰਧਰ ਵਿਚ ਰਿੰਕੂ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਕਿਹਾ ਕਿ ਜਦੋ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ ਸੀ ਤਾਂ ਕੀ ਉਦੋਂ ਉਹ ਦੇਸ਼ ਭਗਤ ਸੀ। ਦੱਸ ਦਈਏ ਕਿ ਅੱਜ ਜਲੰਧਰ ਤੋਂ ਆਪ ਦੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ ਆਪ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ।

RELATED ARTICLES

Most Popular