Monday, January 13, 2025
Homeपंजाबਬਾਦਲਾਂ ਦਾ ਸੁੱਖ ਵਿਲਾਸ ਹੋਟਲ ਡੇਗੇਗੀ ਸਰਕਾਰ ? ਮੁੱਖ ਮੰਤਰੀ ਮਾਨ ਨੇ...

ਬਾਦਲਾਂ ਦਾ ਸੁੱਖ ਵਿਲਾਸ ਹੋਟਲ ਡੇਗੇਗੀ ਸਰਕਾਰ ? ਮੁੱਖ ਮੰਤਰੀ ਮਾਨ ਨੇ ਆਖੀ ਵੱਡੀ ਗੱਲ

ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਅਹਿਮ ਪ੍ਰੈੱਸ ਕੀਤੀ, ਜਿਸ ਦੌਰਾਨ ਵੱਡੇ ਖ਼ੁਲਾਸੇ ਕੀਤੇ ਗਏ। ਉਨ੍ਹਾਂ ਨੇ ਸੁੱਖ ਵਿਲਾਸ ਹੋਟਲ ਬਾਰੇ ਬੋਲਦਿਆਂ ਕਿਹਾ ਕਿ ਇੱਥੇ ਇਕ ਰਾਤ ਦਾ ਕਿਰਾਇਆ 4 ਤੋਂ 5 ਲੱਖ ਵਿਚਕਾਰ ਹੈ ਅਤੇ ਹਰ ਕਮਰੇ ਪਿੱਛੇ ਪੂਲ ਹੈ। ਅਸਲ ‘ਚ ਉਸ ਦਾ ਨਾਮ ਸੁੱਖ ਵਿਲਾਸ ਨਹੀਂ ਸਗੋਂ ਮੈਟਰੋ ਈਕੋ ਗਰੀਨ ਰਿਜ਼ੋਰਟ ਹੈ।ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਅਹਿਮ ਪ੍ਰੈੱਸ ਕੀਤੀ, ਜਿਸ ਦੌਰਾਨ ਵੱਡੇ ਖ਼ੁਲਾਸੇ ਕੀਤੇ ਗਏ।

ਉਨ੍ਹਾਂ ਨੇ ਸੁੱਖ ਵਿਲਾਸ ਹੋਟਲ ਬਾਰੇ ਬੋਲਦਿਆਂ ਕਿਹਾ ਕਿ ਇੱਥੇ ਇਕ ਰਾਤ ਦਾ ਕਿਰਾਇਆ 4 ਤੋਂ 5 ਲੱਖ ਵਿਚਕਾਰ ਹੈ ਅਤੇ ਹਰ ਕਮਰੇ ਪਿੱਛੇ ਪੂਲ ਹੈ। ਅਸਲ ‘ਚ ਉਸ ਦਾ ਨਾਮ ਸੁੱਖ ਵਿਲਾਸ ਨਹੀਂ ਸਗੋਂ ਮੈਟਰੋ ਈਕੋ ਗਰੀਨ ਰਿਜ਼ੋਰਟ ਹੈ। ਇਸ ਦੇ ਨਾਂ ‘ਤੇ ਪੱਲਣਪੁਰ ਪਿੰਡ ਮੋਹਾਲੀ ਜ਼ਿਲ੍ਹੇ ‘ਚ ਹੈ। ਇਸ ਦੀ ਸ਼ੁਰੂਆਤ ਮੈਟਰੋ ਈਕੋ ਗਰੀਨ ਰਿਜ਼ੋਰਟ ਜਦੋਂ 1985-86 ‘ਚ ਬਾਦਲ ਪਰਿਵਾਰ ਨੇ ਪੱਲਣਪੁਰ ਪਿੰਡ ‘ਚ 86 ਕਨਾਲ 16 ਮਰਲੇ ਜ਼ਮੀਨ ਖ਼ਰੀਦੀ। ਇਹ ਜੰਗਲਾਤ ਦਾ ਇਲਾਕਾ ਹੈ ਅਤੇ ਇੱਥੇ ਨਿਰਮਾਣ ਕਾਰਜ ਨਹੀਂ ਹੋ ਸਕਦੇ।

ਇਸ ਤੋਂ ਬਾਅਦ ਬਾਦਲਾਂ ਨੇ ਈਕੋ ਟੂਰਿਜ਼ਮ ਪਾਲਿਸੀ ਲਿਆਂਦੀ ਅਤੇ ਉਸ ਦੇ ਅਧੀਨ ਸੋਧ ਕਰ ਲਈ ਕਿ ਇੱਥੇ ਹੋਟਲ ਬਣ ਸਕਦਾ ਹੈ। ਇਸ ਦੇ ਨਾਲ-ਨਾਲ ਕਾਫੀ ਹੋਰ ਸੋਧਾਂ ਵੀ ਆਪਣੇ ਫ਼ਾਇਦੇ ਲਈ ਕਰ ਲਈਆਂ। ਇੱਥੇ ਪਹਿਲਾਂ ਬਾਦਲ ਪਰਿਵਾਰ ਦਾ ਪੋਲਟਰੀ ਫਾਰਮ ਸੀ, ਜਿਸ ਨੂੰ ਬਦਲ ਕੇ ਹੋਟਲ ਬਣਾ ਦਿੱਤਾ ਗਿਆ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖਮੰਤਰੀ ਮਾਨ ਨੇ ਕਿਹਾ ‘ਤੁਸੀਂ ਹੋਟਲ ਤੇ ਬੁਲਡੋਜ਼ਰ ਚੱਲਦਾ ਵੇਖਣਾ ਚਾਹੁੰਦੇ ਹੋ ? ਇਹ ਖਵਾਇਸ਼ ਤੁਹਾਡੀ ਛੇਤੀ ਪੂਰੀ ਕਰਾਂਗੇ’

यह भी पढ़े: मुख्य सचिव ने मंडुआ, झंगोरा एवं चैलाई के बड़े स्तर पर उत्पादन की कार्ययोजना तैयार करने के निर्देश दिए

RELATED ARTICLES
- Advertisement -spot_imgspot_img
- Download App -spot_img

Most Popular