ਓਡੀਸ਼ਾ ਵਿੱਚ ਟਾਟਾ ਸਟੀਲ ਪਾਵਰ ਪਲਾਂਟ ਵਿੱਚ ਲੀਕ ਹੋਈ ਸਟੀਮ, ਜ਼ਖ਼ਮੀ ਮੁਲਾਜ਼ਮਾਂ ਨੂੰ ਹਸਪਤਾਲ ‘ਚ ਕਰਵਾਇਆ ਭਰਤੀ

Tata Steel : ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਮੇਰਾਮੰਡਲੀ ਸਥਿਤ ਟਾਟਾ ਸਟੀਲ ਪਾਵਰ ਪਲਾਂਟ ਵਿੱਚ ਸਟੀਮ ਲੀਕ ਹੋ ਗਈ ਹੈ। ਕਈ ਕਰਮਚਾਰੀਆਂ ਨੂੰ ਕਟਕ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ ਧਮਾਕੇ ‘ਚ ਘੱਟੋ-ਘੱਟ 19 ਲੋਕ ਜ਼ਖਮੀ ਹੋਏ ਹਨ।

ਜਾਂਚ ਕਾਰਜ ਦੌਰਾਨ ਵਾਪਰੀ ਘਟਨਾ ਕਰਕੇ 19 ਲੋਕ ਜ਼ਖ਼ਮੀ ਹੋਏ, ਹਸਪਤਾਲ ਕਰਵਾਇਆ ਦਾਖ਼ਲ

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ (13 ਜੂਨ) ਦੁਪਹਿਰ 1 ਵਜੇ ਜਾਂਚ ਦੇ ਕੰਮ ਦੌਰਾਨ ਵਾਪਰੀ। ANI ਦੇ ਅਨੁਸਾਰ, ਟਾਟਾ ਸਟੀਲ ਨੇ ਇੱਕ ਬਿਆਨ ਵਿੱਚ ਕਿਹਾ, “ਓਡੀਸ਼ਾ ਦੇ ਢੇਕਨਾਲ ਵਿੱਚ ਟਾਟਾ ਸਟੀਲ ਮੇਰਾਮੰਡਲੀ ਵਰਕਸ ਵਿੱਚ ਸਟੀਮ ਨਿਕਲਣ ਕਰਕੇ ਬੀਐਫਪੀਪੀ2 (BFPP2) ਪਾਵਰ ਪਲਾਂਟ ਵਿੱਚ ਵਾਪਰੀ ਘਟਨਾ ਦੀ ਖ਼ਬਰ ਤੋਂ ਸਾਨੂੰ ਦੁੱਖ ਹੋਇਆ ਹੈ। ਇਸ ਹਾਦਸੇ ਨੇ ਜਾਂਚ ਕਾਰਜ ਦੇ ਦੌਰਾਨ ਅਤੇ ਸਾਈਟ ‘ਤੇ ਕੰਮ ਕਰਨ ਵਾਲੇ ਕੁਝ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।”

ਹਾਦਸੇ ਦੀ ਜਾਂਚ ਕਰੇਗੀ ਕੰਪਨੀ

ਕੰਪਨੀ ਨੇ ਕਿਹਾ ਕਿ ਪਲਾਂਟ ਦੇ ਅਹਾਤੇ ਨੂੰ ਘੇਰ ਲਿਆ ਗਿਆ ਹੈ ਅਤੇ ਐਮਰਜੈਂਸੀ ਸੇਵਾਵਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਟਾਟਾ ਸਟੀਲ ਨੇ ਕਿਹਾ ਕਿ ਉਸ ਨੇ ਪ੍ਰਭਾਵਿਤ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ। ਇਸ ਕਾਰਨ ਅੰਦਰੂਨੀ ਜਾਂਚ ਸ਼ੁਰੂ ਕੀਤੀ ਜਾਵੇਗੀ।

यह भी पढ़े: ਕੇਂਦਰ ਵੱਲੋਂ ਗੁਰਸਿਮਰਨ ਮੰਡ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਮਗਰੋਂ ਪੰਜਾਬ ਪੁਲਿਸ ਨੇ ਕੀਤੀ ਕਟੌਤੀ