Friday, June 27, 2025
Homeपंजाबਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ 'ਚ ਭੰਨਤੋੜ, ਦੀਵਾਰ 'ਤੇ ਲੱਗੀ LCD ਭੰਨ੍ਹੀਗੈਂਗਸਟਰ...

ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ‘ਚ ਭੰਨਤੋੜ, ਦੀਵਾਰ ‘ਤੇ ਲੱਗੀ LCD ਭੰਨ੍ਹੀਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ‘ਚ ਭੰਨਤੋੜ, ਦੀਵਾਰ ‘ਤੇ ਲੱਗੀ LCD ਭੰਨ੍ਹੀ

ਪੰਜਾਬ: ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ (Jaggu Bhagwanpuria) ਖ਼ਿਲਾਫ਼ ਕਪੂਰਥਲਾ ਜੇਲ੍ਹ ਵਿਚ ਐੱਲਈਡੀ ਟੀਵੀ ਤੋੜਨ ਤੇ ਤਾਰਾਂ ਪੁੱਟਣ ਕਾਰਨ ਨਵਾਂ ਕੇਸ ਦਰਜ ਕੀਤਾ ਗਿਆ ਹੈ। ਜੱਗੂ ਨੇ ਬੈਰਕ ਵਿਚ ਸਾਥੀ ਕੈਦੀ ਨਾਲ ਤਕਰਾਰ ਹੋਣ ਮਗਰੋਂ ਭੰਨਤੋੜ ਕੀਤੀ।  ਦੱਸਣਯੋਗ ਹੈ ਕਿ ਜੱਗੂ ਕਪੂਰਥਲਾ ਦੀ ਜੇਲ੍ਹ ਵਿਚ ਪਿਛਲੇ ਤਿੰਨ ਮਹੀਨੇ ਤੋਂ ਬੰਦ ਹੈ ਤੇ ਉਹ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਹੈ। ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਦਾ ਇਕ ਹੋਰ ਬੰਦੀ ਨਾਲ ਤਕਰਾਰ ਹੋ ਗਿਆ। ਇਹ ਤਕਰਾਰ ਉਸ ਵੇਲੇ ਹੋਈ ਜਦੋਂ ਜੇਲ੍ਹ ਦੇ ਕੈਦੀ ਬੈਰਕ ਵਿਚ ਟੀਵੀ ਵੇਖਣ ਆਏ ਸਨ।

ਜੱਗੂ ਨੇ ਗੁੱਸੇ ਵਿਚ ਆ ਕੇ ਐਲਈਡੀ ਟੀਵੀ ਭੰਨ੍ਹ ਦਿੱਤਾ ਤੇ ਟੀਵੀ ਦੀਆਂ ਤਾਰਾਂ ਵੀ ਪੁੱਟ ਲਈਆਂ। ਇਸ ਸਬੰਧੀ ਕਪੂਰਥਲਾ ਜੇਲ੍ਹ ਦੇ ਅਧਿਕਾਰੀਆਂ ਨੇ ਪੰਜ ਜਨਵਰੀ ਨੂੰ ਪੁਲਿਸ ਨੂੰ ਪੱਤਰ ਲਿਖ ਕੇ ਜੱਗੂ ਖ਼ਿਲਾਫ਼ ਕਾਰਵਾਈ ਮੰਗੀ ਹੈ। ਕਪੂਰਥਲਾ ਜੇਲ੍ਹ ਦੇ ਅਸਿਸਟੈਂਟ ਸੁਪਰਡੈਂਟ ਹੇਮੰਤ ਸ਼ਰਮਾ ਨੇ ਦੱਸਿਆ ਕਿ ਤਕਰਾਰ ਵਧਣ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਦੋਵਾਂ ਕੈਦੀਆਂ ਨੂੰ ਪਾਸੇ ਹਟਾਇਆ ਤਾਂ ਕਿ ਕੋਈ ਖੂਨ ਖਰਾਬਾ ਨਾ ਹੋਵੇ।

यह भी पढ़े:  19 ਕਿਲੋ ਹੈਰੋਇਨ ਬਰਾਮਦ: ਪੰਜਾਬ ਪੁਲਿਸ ਨੇ ਮੰਨੂ ਮਹਾਵਾ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ; 3.5 ਕਿਲੋ ਹੈਰੋਇਨ ਬਰਾਮਦ

RELATED ARTICLES
- Advertisment -spot_imgspot_img

Most Popular