Justin Trudeau Plane: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਚਾਰ ਮਹੀਨਿਆਂ ‘ਚ ਇਹ ਦੂਜੀ ਵਾਰ ਹੈ ਜਦੋਂ ਉਸ ਦਾ ਜਹਾਜ਼ ਵਿਦੇਸ਼ੀ ਧਰਤੀ ‘ਤੇ ਖ਼ਰਾਬ ਹੋਇਆ ਹੈ। ਪਿਛਲੇ ਸਾਲ ਸਤੰਬਰ ਵਿੱਚ ਜੀ-20 ਦੌਰਾਨ ਭਾਰਤ ਵਿੱਚ ਟਰੂਡੋ ਦਾ ਜਹਾਜ਼ ਖ਼ਰਾਬ ਹੋ ਗਿਆ ਸੀ, ਜਿਸ ਕਾਰਨ ਕੈਨੇਡੀਅਨ ਪੀਐਮ ਨੂੰ ਦੋ ਦਿਨ ਹੋਰ ਭਾਰਤ ਵਿੱਚ ਰਹਿਣਾ ਪਿਆ ਸੀ।
ਛੁੱਟੀ ਤੋਂ ਪਰਤ ਰਹੇ ਸਨ ਟਰੂਡੋ
ਕੈਨੇਡੀਅਨ ਪ੍ਰਧਾਨ ਮੰਤਰੀ 26 ਦਸੰਬਰ ਨੂੰ ਪਰਿਵਾਰਕ ਛੁੱਟੀਆਂ ਮਨਾਉਣ ਲਈ ਜਮਾਇਕਾ ਗਏ ਸਨ, ਜਿੱਥੇ ਉਹ ਆਪਣੇ ਪਰਿਵਾਰ ਨਾਲ ਇੱਕ ਰਿਜ਼ੋਰਟ ਵਿੱਚ ਰੁਕੇ ਸਨ ਪਰ ਵੀਰਵਾਰ ਨੂੰ ਵਾਪਸ ਪਰਤਦੇ ਸਮੇਂ ਉਨ੍ਹਾਂ ਦਾ ਜਹਾਜ਼ ਖ਼ਰਾਬ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਇੱਕ ਦਿਨ ਰੁਕਣਾ ਪਿਆ।
ਕੈਨੇਡੀਅਨ ਆਉਟਲੈਟ ਸੀਬੀਸੀ ਨਿਊਜ਼ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਰਾਸ਼ਟਰੀ ਰੱਖਿਆ ਵਿਭਾਗ ਨੇ ਜਮਾਇਕਾ ਲਈ ਦੂਜਾ ਜਹਾਜ਼ ਭੇਜਿਆ ਹੈ। ਕੈਨੇਡੀਅਨ ਅਖਬਾਰ ਨੈਸ਼ਨਲ ਪੋਸਟ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਟਰੂਡੋ ਨੇ ਕਿਹਾ ਸੀ ਕਿ ਉਹ ਆਪਣੀ ਛੁੱਟੀਆਂ ਦੀ ਯਾਤਰਾ ਦਾ ਭੁਗਤਾਨ ਖੁਦ ਕਰ ਰਹੇ ਹਨ।
ਟਰੂਡੋ ਦਾ ਜਹਾਜ਼ ਕਿੰਨਾ ਪੁਰਾਣਾ ਹੈ?
ਟਰੂਡੋ ਦਾ ਮੌਜੂਦਾ ਜਹਾਜ਼ 36 ਸਾਲ ਪੁਰਾਣਾ ਹੈ। ਅਕਤੂਬਰ 2016 ਵਿੱਚ, ਇਹ ਟੇਕਆਫ ਤੋਂ ਅੱਧੇ ਘੰਟੇ ਬਾਅਦ ਓਟਾਵਾ (ਕੈਨੇਡਾ ਦੀ ਰਾਜਧਾਨੀ) ਵਾਪਸ ਪਰਤਿਆ। ਟਰੂਡੋ ਉਸ ਸਮੇਂ ਬੈਲਜੀਅਮ ਦੇ ਦੌਰੇ ‘ਤੇ ਸਨ।