ਪੰਜਾਬ: ਅੱਜ ਸਵੇਰੇ ਕਰੀਬ 6 ਵਜੇ ਜਲੰਧਰ-ਪਠਾਨਕੋਟ ਕੌਮੀ ਮਾਰਗ ਉਤੇ ਕਸਬਾ ਐਮਾ ਮਾਂਗਟ ਕੋਲ ਪੁਲਿਸ ਮੁਲਾਜ਼ਮਾਂ ਦੀ ਭਰੀ ਬੱਸ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾਉਣ ਕਾਰਨ ਬੱਸ ਡਰਾਈਵਰ ਅਤੇ ਮਹਿਲਾ ਪੁਲਿਸ ਮੁਲਾਜ਼ਮ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਹਾਦਸਾ ਸੰਘਣੀ ਧੁੰਦ ਕਾਰਨ ਹੋਇਆ। ਹਾਦਸੇ ਮੌਕੇ ਬੱਸ ਵਿੱਚ ਕਰੀਬ ਪੀਏਪੀ ਦੇ 35 ਮੁਲਾਜ਼ਮ ਸਵਾਰ ਸਨ। ਹਾਦਸੇ ਵਿੱਚ ਜ਼ਖਮੀ ਹੋਏ ਕਰੀਬ ਡੇਢ ਦਰਜ਼ਨ ਮੁਲਾਜ਼ਮਾਂ ਨੂੰ ਮੁਕੇਰੀਆਂ ਅਤੇ ਦਸੂਹਾ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ, ਜਿਥੋਂ ਕਰੀਬ 9 ਦੀ ਹਾਲਤ ਗੰਭੀਰ ਦੇਖਦਿਆਂ ਅਗਲੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਹੈ। ਪੀਏਪੀ ਦੇ ਇਹ ਮੁਲਾਜ਼ਮ 26 ਜਨਵਰੀ ਦੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਲੱਗੀਆਂ ਡਿਊਟੀਆਂ ਕਾਰਨ ਅੱਜ ਗੁਰਦਾਸਪੁਰ ਜਾ ਰਹੇ ਸਨ।
ਮੁਕੇਰੀਆਂ ਸਿਵਲ ਹਸਪਤਾਲ ਵਿਚ ਕਰੀਬ 19 ਜ਼ਖਮੀਆ ਨੂੰ ਲਿਆਂਦਾ ਗਿਆ, ਜਿਨ੍ਹਾਂ ਵਿਚੋਂ ਡਾਕਟਰਾਂ ਨੇ ਡਰਾਈਵਰ ਗੁਰਪ੍ਰੀਤ ਸਿੰਘ ਤੇ ਏਐੱਸਆਈ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। 9 ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਚੰਡੀਗੜ੍ਹ ਅਤੇ ਜਲੰਧਰ ਦੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਹੈ, ਜਦੋਂ ਕਿ ਦਸੂਹਾ ਪੁੱਜੇ 3 ਜ਼ਖਮੀਆਂ ਵਿਚੋਂ ਇਕ ਪੁਲਿਸ ਮੁਲਾਜ਼ਮ ਸ਼ਾਲੂ ਰਾਣਾ ਦੀ ਮੌਤ ਹੋ ਜਾਣ ਕਾਰਨ ਉੱਥੇ ਦੋ ਮੁਲਾਜ਼ਮ ਜ਼ੇਰੇ ਇਲਾਜ ਹਨ। ਹਾਦਸੇ ‘ਚ ਮਾਰਿਆ ਗਿਆ ਪੁਲਿਸ ਕਾਂਸਟੇਬਲ ਡਰਾਈਵਰ ਗੁਰਪ੍ਰੀਤ ਸਿੰਘ ਗੋਪੀ ਪੁਲਿਸ ਲਾਈਨ ਗੁਰਦਾਸਪੁਰ ‘ਚ ਤਾਇਨਾਤ ਸੀ ਅਤੇ ਗੁਰਦਾਸਪੁਰ ਦੇ ਪਿੰਡ ਅਮੀਪੁਰ ਦਾ ਰਹਿਣ ਵਾਲਾ ਸੀ।
यह भी पढ़े: https://newstrendz.co.in/punjab/five-day-weather-alert-in-punjab-chandigarh-and-chandigarh/