ਚੰਡੀਗੜ੍ਹ ਮੇਅਰ ਦੀ ਚੋਣ ਟਲੀ, ਹਾਈ ਕੋਰਟ ‘ਚ ਮੰਗਲਵਾਰ ਨੂੰ ਹੋਵੇਗੀ ਸੁਣਵਾਈ

ਚੰਡੀਗੜ੍ਹ ਮੇਅਰ ਦੀ ਚੋਣ ਟਲ ਗਈ ਹੈ ਹੁਣ ਇਸ ਮਾਮਲੇ ਦੀ ਹਾਈ ਕੋਰਟ ‘ਚ ਮੰਗਲਵਾਰ ਨੂੰ ਸੁਣਵਾਈ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਮੇਅਰ ਦੀ ਚੋਣ ਲਈ 6 ਫਰਵਰੀ ਦੀ ਤਾਰੀਕ ਦਿੱਤੀ ਸੀ। ਹਾਈ ਕੋਰਟ ਨੇ ਪੁੱਛਿਆ ਸੀ ਕਿ ਚੋਣ ਕੱਲ੍ਹ ਕਿਉਂ ਨਾ ਹੋਵੇ । ਏਜੀ ਨੇ ਕਿਹਾ ਕਿ 6 ਫਰਵਰੀ ਨੂੰ ਚੋਣ ਅੱਖਾਂ ਚ ਘੱਟ ਪਾਉਣ ਦੀ ਗੱਲ। ਚੰਡੀਗੜ੍ਹ ਪ੍ਰਸ਼ਾਸਨ ਨੇ ਕ਼ਾਨੂਨ ਵਿਵਸਥਾ ਦਾ ਹਵਾਲਾ ਦਿੱਤਾ ਹੈ । ਇਸ ਤੋਂ ਪਹਿਲਾਂ ਚੰਡੀਗੜ੍ਹ ‘ਚ ਅੱਜ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣਾਂ ਹੋਣੀ ਸੀ ਪਰ ਹੰਗਾਮੇ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਸਵੇਰੇ 11 ਵਜੇ ਤੋਂ ਚੋਣਾਂ ਹੋਣੀਆਂ ਸਨ ਪਰ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਦੀ ਸਿਹਤ ਖ਼ਰਾਬ ਹੋਣ ਕਾਰਨ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅਧਿਕਾਰਤ ਫਾਰਮ ਜਾਰੀ ਕੀਤਾ ਗਿਆ।

 

यह भी पढ़े:  https://newstrendz.co.in/punjab/bjp-afraid-of-defeat-at-the-hands-of-i-n-d-i-a-alliance-in-chandigarh-mayoral-elections-aap/