ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਸਿੰਗਰ ਤੇ ਐਕਟਰ ਹਨ। ਗਿੱਪੀ ਅਕਸਰ ਹੀ ਕਿਸੇ ਨਾ ਵਜ੍ਹਾ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਗਿੱਪੀ ਦੇ ਕੈਨੇਡਾ ਵਾਲੇ ਘਰ ‘ਤੇ ਗੈਂਗਸਟਰਾਂ ਵੱਲੋਂ ਹਮਲਾ ਵੀ ਕੀਤਾ ਗਿਆ ਸੀ। ਉਸ ਤੋਂ ਬਾਅਦ ਅੱਜ ਯਾਨਿ 2 ਜਨਵਰੀ ਨੂੰ ਗਿੱਪੀ ਗਰੇਵਾਲ ਨੇ ਆਪਣਾ 41ਵਾਂ ਜਨਮਦਿਨ ਮਨਾਇਆ ਹੈ। ਆਪਣੇ ਜਨਮਦਿਨ ਦੇ ਮੌਕੇ ਗਿੱਪੀ ਨੇ ਫੈਨਜ਼ ਨੂੰ ਬੇਹੱਦ ਖਾਸ ਤੋਹਫਾ ਵੀ ਦਿੱਤਾ ਹੈ। ਗਿੱਪੀ ਗਰੇਵਾਲ ਦੀ ਫਿਲਮ ‘ਵਾਰਨਿੰਗ 2’ ਦਾ ਗਾਣਾ ‘ਚੰਨ’ ਰਿਲੀਜ਼ ਹੋ ਗਿਆ ਹੈ। ਇਸ ਬੇਹੱਦ ਖੂਬਸੂਰਤ ਤੇ ਰੋਮਾਂਟਿਕ ਗਾਣੇ ‘ਚ ਗਿੱਪੀ ਗਰੇਵਾਲ ਅਦਾਕਾਰਾ ਜੈਸਮੀਨ ਭਸੀਨ ਦੇ ਨਾਲ ਇਸ਼ਕ ਫਰਮਾਉਂਦੇ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਦਰਸ਼ਕਾਂ ਤੇ ਸਰੋਤਿਆਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਦੱਸ ਦਈਏਹ ਕਿ ਇਸ ਗਾਣੇ ਨੂੰ ਗਿੱਪੀ ਨੇ ਅੱਜ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਰਿਲੀਜ਼ ਕੀਤਾ ਹੈ। ਗੀਤ ਵਿੱਚ ਗਿੱਪੀ ਤੇ ਜੈਸਮੀਨ ਦੀ ਰੋਮਾਂਟਿਕ ਕੈਮਿਸਟਰੀ ਨਜ਼ਰ ਆ ਰਹੀ ਹੈ। ਦੋਵੇਂ ਕੈਜ਼ੂਅਲ ਕੱਪੜਿਆਂ ‘ਚ ਨਜ਼ਰ ਆ ਰਹੇ ਹਨ। ਦੇਖੋ ਵੀਡੀਓ:
ਇਸ ਦਿਨ ਰਿਲੀਜ਼ ਹੋਵੇਗੀ ਫਿਲਮ
ਦੱਸ ਦਈਏ ਕਿ ‘ਵਾਰਨਿੰਗ 2’ 2 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਗਿੱਪੀ ਗਰੇਵਾਲ ਖੂੰਖਾਰ ਕ੍ਰਿਮੀਨਲ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਫਿਲਮ ‘ਚ ਗਿੱਪੀ ਤੋਂ ਇਲਾਵਾ ਜੈਸਮੀਨ ਭਸੀਨ ਤੇ ਪ੍ਰਿੰਸ ਕੰਵਲਜੀਤ ਸਿੰਘ ਵੀ ਮੁੱਖ ਭੂਮਿਕਾਵਾਂ ‘ਚ ਹਨ। ਇਹ ਫਿਲਮ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ‘ਚ ਫਿਲਮ ਦਾ ਟਰੇਲਰ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।
यह भी पढ़े: Golden Temple: ਅਲਬਰਟਾ ਤੋਂ ਮੰਤਰੀ ਰਾਜਨ ਸਾਹਨੀ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ