Thursday, December 12, 2024
spot_imgspot_img
spot_imgspot_img
HomeपंजाबRBI Paytm Ban: ਪੇਟੀਐੱਮ ਪੈਮੇਂਟਸ ਨਹੀਂ ਜੋੜ ਪਾਏਗਾ ਨਵੇਂ ਗ੍ਰਾਹਕ, ਆਰ. ਬੀ....

RBI Paytm Ban: ਪੇਟੀਐੱਮ ਪੈਮੇਂਟਸ ਨਹੀਂ ਜੋੜ ਪਾਏਗਾ ਨਵੇਂ ਗ੍ਰਾਹਕ, ਆਰ. ਬੀ. ਆਈ. ਨੇ ਤੁਰੰਤ ਪ੍ਰਭਾਵ ਤੋਂ ਲਗਾਈ ਰੋਕ

RBI ਨੇ Paytm Payments Bank ‘ਤੇ ਤੁਰੰਤ ਪ੍ਰਭਾਵ ਨਾਲ ਨਵੇਂ ਗਾਹਕਾਂ ਨੂੰ ਬਨਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਰਬੀਆਈ ਨੇ ਇਹ ਹੁਕਮ 31 ਜਨਵਰੀ 2024 ਨੂੰ ਜਾਰੀ ਕੀਤਾ ਹੈ, ਇਸ ਨਾਲ ਹੀ ਆਰਬੀਆਈ ਨੇ ਪੇਟੀਐੱਮ ਕੰਪਨੀ (Paytm Company) ਨੂੰ 29 ਫਰਵਰੀ ਤੋਂ ਬਾਅਦ ਮੌਜੂਦਾ ਗਾਹਕਾਂ ਦੇ ਖਾਤੇ ’ਚ ਰਕਮ ਜਮ੍ਹਾ ਕਰਵਾਉਣ ਦੇ ਬੰਦ ਕਰਨ ਦਾ ਹੁਕਮ ਵੀ ਦਿੱਤਾ ਹੈ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਇੱਕ ਸਿਸਟਮ ਆਡਿਟ ਰਿਪੋਰਟ (System audit report) ਅਤੇ ਉਸਦੇ ਬਾਅਦ ’ਚ ਸੰਕਲਨ ਪ੍ਰਮਾਣਿਕਤਾ ਰਿਪੋਰਟ (Compilation validation report) ਤੋਂ ਪਤਾ ਚੱਲਿਆ ਹੈ ਕਿ ਕੰਪਨੀ ਨੇ ਲਗਾਤਾਰ ਮਾਪਦੰਡਾਂ ਦੀ ਉਲੰਘਣਾ ਕਰ ਰਹੀ ਹੈ। ਇਸ ਤੋਂ ਇਲਾਵਾ, ਪੇਟੀਐਮ ਬੈਂਕਾਂ ਨਾਲ ਜੁੜੀਆਂ ਕਈ ਹੋਰ ਕਮੀਆਂ ਸਾਹਮਣੇ ਆਈਆਂ ਹਨ, ਜਿਸ ਕਾਰਨ ਭਵਿੱਖ ਵਿੱਚ ਉਨ੍ਹਾਂ ਵਿਰੁੱਧ ਹੋਰ ਲੋੜੀਂਦੀ ਕਾਰਵਾਈ ਕੀਤੀ ਜਾਣੀ ਜਰੂਰੀ ਹੈ। ਹਾਲਾਂਕਿ, ਆਰਬੀਆਈ ਨੇ ਇਹ ਵੀ ਕਿਹਾ ਹੈ ਕਿ ਪੇਟੀਐਮ ਪੇਮੈਂਟਸ ਬੈਂਕ ਦੇ ਜੋ ਮੌਜੂਦਾ ਗਾਹਕ ਹਨ, ਉਹ ਆਪਣੀ ਮੌਜੂਦਾ ਰਕਮ ਦੀ ਪੂਰੀ ਵਰਤੋਂ ਕਰ ਸਕਦੇ ਹਨ। ਭਾਵੇਂ ਪੈਸਾ ਬਚਤ ਖਾਤੇ, ਚਾਲੂ ਖਾਤਾ, ਪ੍ਰੀਪੇਡ ਸਾਧਨ, ਫਾਸਟੈਗ, ਨੈਸ਼ਨਲ ਜਾਂ ਕਾਮਨ ਮੋਬਿਲਿਟੀ ਕਾਰਡ ’ਚ ਹੋਵੇ, ਉਸਦੀ ਵਰਤੋਂ ਕੀਤੀ ਜਾ ਸਕਦੀ ਹੈ।

यह भी पढ़े: राजकीय भंडारण निगम के गोदामों में सोलर पैनल लगायें जाएंगे: डॉ धन सिंह रावत

RELATED ARTICLES

Video Advertisment

- Advertisement -spot_imgspot_img
- Download App -spot_img

Most Popular