ਭਾਨਾ ਸਿੱਧੂ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ: ਡੀਸੀਪੀ ਰੂਰਲ ਲੁਧਿਆਣਾ ਪੁਲਿਸ

ਬੀਤੇ ਦਿਨ ਲੁਧਿਆਣਾ ਪੁਲਿਸ ਵੱਲੋਂ ਇੱਕ ਮਹਿਲਾ ਨੂੰ ਧਮਕਾਉਣ ਅਤੇ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਗਿਰਫਤਾਰ ਕੀਤੇ ਗਏ ਕਾਕਾ ਸਿੰਘ ਸਿੱਧੂ ਉਰਫ ਭਾਨਾ ਸਿੱਧੂ ਦੇ ਮਾਮਲੇ ਵਿੱਚ ਪੁਲਿਸ ਉੱਪਰ ਲਗਾਏ ਜਾ ਰਹੇ ਭਾਨਾ ਸਿੱਧੂ ਨਾਲ ਧੱਕੇਸ਼ਾਹੀ ਕਰਨ ਸਬੰਧੀ ਆਰੋਪਾਂ ਨੂੰ ਡੀਸੀਪੀ ਲੁਧਿਆਣਾ ਰੂਰਲ ਜਸਕਰਨਜੀਤ ਸਿੰਘ ਤੇਜਾ ਨੇ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਦੇ ਭਾਨਾ ਸਿੱਧੂ ਦੇ ਸਮਰਥਕਾਂ ਵਲੋਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਕਿ ਪੁਲਿਸ ਰਿਮਾਂਡ ਦੌਰਾਨ ਭਾਨਾ ਸਿੱਧੂ ਨੂੰ ਇੰਟੈਰੋਗੇਟ ਕੀਤਾ ਗਿਆ ਹੈ ਅਤੇ ਉਸਤੇ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ, ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸਚਾਈ ਨਹੀਂ ਹੈ, ਇਹ ਸਿਰਫ ਲੋਕਾਂ ਨੂੰ ਭੜਕਾਉਣ ਵਾਸਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ, ਉਨ੍ਹਾਂ ਕਿਹਾ ਭਾਨਾ ਸਿੱਧੂ ਨੂੰ ਕਾਨੂੰਨ ਅਨੁਸਾਰ ਹੀ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਮੈਡੀਕਲ ਕਰਵਾਉਣ ਤੋਂ ਬਾਦ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਸਪਸ਼ਟ ਕੀਤਾ ਹੈ ਕਿ ਟਰੈਵਲ ਏਜੈਂਟ ਦਾ ਕੰਮ ਕਰਨ ਵਾਲੀ ਇੱਕ ਮਹਿਲਾ ਵੱਲੋਂ ਭਾਨਾ ਸਿੱਧੂ ਵੱਲੋਂ ਉਸ ਪਾਸੋਂ ਫਿਰੋਤੀ ਮੰਗਣ ਅਤੇ ਧਮਕਾਉਣ ਸਬੰਧੀ ਆਰੋਪ ਲਗਾਉਣ ਦੇ ਹੋਏ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਨੂੰਨ ਤਹਿਤ ਕਾਰਵਾਈ ਕਰਦਿਆਂ ਹੋਇਆਂ ਉਸ ਵਿਰੁੱਧ ਕੇਸ ਦਰਜ ਕੀਤਾ ਅਤੇ ਉਸ ਨੂੰ ਗ੍ਰਿਫਤਾਰ ਕੀਤਾ। ਭਾਨਾ ਸਿੱਧੂ ਦੀ ਪੁਲਿਸ ਨੇ ਦੋ ਦਿਨ ਦੀ ਰਿਮਾਂਡ ਹਾਸਿਲ ਕੀਤੀ ਸੀ। ਉਹਨਾਂ ਨੇ ਭਾਨਾ ਸਿੱਧੂ ਦੇ ਨਾਲ ਧੱਕੇਸ਼ਾਹੀ ਕਰਨ ਸਬੰਧੀ ਆਰੋਪਾਂ ਤੇ ਸਪਸ਼ਟ ਕੀਤਾ ਕਿ ਰਿਮਾਂਡ ਲੈਣ ਦੌਰਾਨ ਅਤੇ ਜੁਡੀਸ਼ਅਲ ਕਸਟਡੀ ਵਿੱਚ ਭੇਜਣ ਸਮੇਂ ਭਾਣਾ ਸਿੱਧੂ ਦਾ ਬਕਾਇਦਾ ਮੈਡੀਕਲ ਕਰਵਾਇਆ ਗਿਆ ਸੀ।

यह भी पढ़े: ਆਸਟਰੇਲੀਆ ਵਿਚ ਪੱਕੇ ਹੋਣ ਦੀ ਝਾਕ ਵਿਚ ਬੈਠੇ ਪੰਜਾਬੀ ਪਾੜ੍ਹਿਆਂ ਲਈ ਵੱਡੀ ਖਬਰ…