Farmers Protest ‘ਚ ਜਖਮੀ ਹੋਏ ਬੱਚੇ ਲਈ ਸਪੀਕਰ ਸੰਧਵਾਂ ਤੇ ਰਾਜਾ ਵੜਿੰਗ ਦਾ ਵੱਡਾ ਐਲਾਨ

ਕਿਸਾਨ ਅੰਦੋਲਨ ਦੌਰਾਨ ਪੁਲਿਸ ਨਾਲ ਝੜਪ ਦਰਮਿਆਨ ਬੀਤੇ ਦਿਨੀਂ 10ਵੀਂ ਜਮਾਤ ‘ਚ ਪੜ੍ਹਦੇ ਬੱਚੇ ਦੀ ਬਾਂਹ ‘ਚੋਂ ਗੋਲੀ ਲੰਘ ਗਈ ਸੀ। ਉਕਤ ਬੱਚੇ ਲਈ ਪੰਜਾਬ ਵਿਧਾਨ ਸਭਾ ਦੇ ਸਦਨ ਅੰਦਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਗਰੀਬ ਪਰਿਵਾਰ ਦਾ ਬੱਚਾ ਹੈ ਅਤੇ ਉਹ ਇਸ ਬੱਚੇ ਦੇ ਇਲਾਜ ਲਈ ਉਹ ਆਪਣੀ ਇਕ ਮਹੀਨੇ ਦੀ ਤਨਖ਼ਾਹ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਦਨ ਅੰਦਰ ਬਾਕੀ ਵਿਧਾਇਕਾਂ ਅਤੇ ਮੈਂਬਰਾਂ ਨੂੰ ਵੀ ਉਕਤ ਬੱਚੇ ਦੀ ਮਦਦ ਕਰਨ ਲਈ ਅਪੀਲ ਕੀਤੀ।

ਸਪੀਕਰ ਸੰਧਵਾਂ ਨੇ ਦੱਸਿਆ ਕਿ ਬੱਚੇ ਦੇ ਪਿਤਾ ਕੋਲ ਡੇਢ ਕਿਲ੍ਹੇ ਜ਼ਮੀਨ ਹੀ ਹੈ ਅਤੇ ਪਰਿਵਾਰ ਬੇਹੱਦ ਗਰੀਬ ਹੈ। ਉਨ੍ਹਾਂ ਕਿਹਾ ਕਿ ਗੋਲੀ ਲੱਗਣ ਕਾਰਨ ਬੱਚੇ ਦੇ ਹੱਥ ਦੀਆਂ ਉਂਗਲਾਂ ‘ਚ ਵੀ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਨੂੰ ਬੱਚੇ ਨੂੰ ਅਮਨਦੀਪ ਹਸਪਤਾਲ ਦਾਖ਼ਲ ਕਰਾਉਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦਰਮਿਆਨ ਹਰਿਆਣਾ ਪੁਲਿਸ ਨਾਲ ਝੜਪ ਦੌਰਾਨ ਅੰਦੋਲਨ ‘ਚ ਸਾਮਲ 10ਵੀਂ ਜਮਾਤ ਦੇ ਬੱਚੇ ਦੀ ਬਾਂਹ ‘ਚ ਗੋਲੀ ਲੱਗ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਰਾਜਪੁਰਾ ਦੇ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ। ਇਸ ਦੌਰਾਨ ਸਪੀਕਰ ਸੰਧਵਾਂ ਉਸ ਨੂੰ ਮਿਲਣ ਲਈ ਹਸਪਤਾਲ ਗਏ ਸਨ। ਬੀਤੇ ਦਿਨ ਵੀ ਉਕਤ ਬੱਚੇ ਬਾਰੇ ਗੱਲਬਾਤ ਕਰਦਿਆਂ ਉਹ ਸਦਨ ਅੰਦਰ ਹੀ ਰੋ ਪਏ ਸਨ।

ਰਾਜਾ ਵੜਿੰਗ ਨੇ ਵੀ ਇਕ ਮਹੀਨੇ ਦੀ ਤਨਖ਼ਾਹ ਦੇਣ ਲਈ ਕਿਹਾ
ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਰਾਜਾ ਵੜਿੰਗ ਨੇ ਵੀ ਆਪਣੀ ਇਕ ਮਹੀਨੇ ਦੀ ਪੂਰੀ ਤਨਖ਼ਾਹ ਉਕਤ ਬੱਚੇ ਦੇ ਇਲਾਜ ਵਾਸਤੇ ਦੇਣ ਦੀ ਗੱਲ ਕੀਤੀ। ਸਪੀਕਰ ਸੰਧਵਾਂ ਮਗਰੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਆਪਣੀ ਤਨਖ਼ਾਹ ਚੋਂ 10 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ।

यह भी पढ़े: MDDA की बोर्ड बैठक, 998 करोड़ का बजट पारित,नक्शों से संबंधित कई अन्य प्रकरणों पर भी लगी मुहर