Monday, December 16, 2024
spot_imgspot_img
spot_imgspot_img
Homeपंजाब'ਆਪ ਵਾਪਸ ਲਵੇਗੀ 8 ਉਮੀਦਵਾਰਾਂ ਦੇ ਨਾਂ, ਕਾਂਗਰਸ ਨਾਲ ਹੋਵੇਗਾ ਗੱਠਜੋੜ', ਜਾਖੜ...

‘ਆਪ ਵਾਪਸ ਲਵੇਗੀ 8 ਉਮੀਦਵਾਰਾਂ ਦੇ ਨਾਂ, ਕਾਂਗਰਸ ਨਾਲ ਹੋਵੇਗਾ ਗੱਠਜੋੜ’, ਜਾਖੜ ਵੱਲੋਂ ਵੱਡਾ ਦਾਅਵਾ

2024 Lok Sabha Elections: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਆਖਿਆ ਹੈ ਕਿ ਕੱਲ੍ਹ ਦਿੱਲੀ ਵਿਚ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ ਹੈ, ਜਿਸ ਵਿਚ ਗੱਠਜੋੜ ਦੀ ਗੱਲ ਤੁਰੀ ਹੈ।

ਜਾਖੜ ਨੇ ਆਖਿਆ ਹੈ ਕਿ ‘ਆਪ’ ਦੇ ਐਲਾਨੇ 8 ਉਮੀਦਵਾਰ ਬਦਲੇ ਜਾਣਗੇ, ਕਿਉਂਕਿ ਦਿੱਲੀ ਵਿਚ ਕਾਂਗਰਸ ਅਤੇ ਆਪ ਵਿਚਾਲੇ ਗੱਠਜੋੜ ਦੀ ਗੱਲ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਵਿਚਾਲੇ ਗਠਜੋੜ ਨੂੰ ਦਿੱਲੀ ‘ਚ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਵਿਧਾਨ ਸਭਾ ‘ਚ ਕਾਂਗਰਸੀ ਪ੍ਰਧਾਨ ਨੂੰ ਧਮਕਾ ਰਹੇ ਸਨ ਕਿ ਉਹ 2 ਦਿਨਾਂ ‘ਚ ਚੁੱਪ ਹੋ ਜਾਣਗੇ, ਜਿਸ ਤੋਂ ਬਾਅਦ ਕਾਂਗਰਸੀ ਡਿਪਟੀ ਐਲਓਪੀ ‘ਆਪ’ ‘ਚ ਸ਼ਾਮਲ ਹੋ ਗਏ। ਚੱਬੇਵਾਲ ਦਾ ਜਾਣਾ ਵੀ ਗੱਠਜੋੜ ਦਾ ਹਿੱਸਾ ਸੀ, ਪਰਦੇ ਪਿੱਛੇ ਚੱਲ ਰਹੀ ਗੱਲਬਾਤ ਹੁਣ ਕੁਝ ਦਿਨਾਂ ‘ਚ ਸਾਹਮਣੇ ਆਵੇਗੀ।

यह भी पढ़े: ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, 6 ਰਾਜਾਂ ਦੇ ਗ੍ਰਹਿ ਸਕੱਤਰ ਹਟਾਏ, DGP ਉਤੇ ਵੀ

RELATED ARTICLES

Video Advertisment

- Advertisement -spot_imgspot_img
- Download App -spot_img

Most Popular