ਮੋਗਾ ’ਚ ਘਰੇਲੂ ਝਗੜੇ ਤੋਂ ਤੰਗ ਆ ਔਰਤ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ

ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਲੁਹਾਰਾ ਦੀ ਇੱਕ ਵਿਆਹੁਤਾ ਨੇ ਆਪਣੇ ਪਤੀ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਦਿੰਦਿਆਂ ਹੋਇਆ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਧੌਲਾ ਜਿਸਦੀ ਬੇਟੀ ਮਨਪ੍ਰੀਤ ਕੌਰ ਜਿਸਦੀ ਉਮਰ ਕਰੀਬ 23 ਸਾਲ ਦੀ ਅਤੇ ਉਸਦਾ ਤਿੰਨ ਸਾਲ ਪਹਿਲਾਂ ਸਰਨੀ ਸਿੰਘ ਪੁੱਤਰ ਰਾਮ ਸਿੰਘ ਪਿੰਡ ਲੁਹਾਰਾ ਦੇ ਨਾਲ ਵਿਆਹ ਹੋਇਆ ਸੀ।

ਉਸਦਾ ਇੱਕ ਦੋ ਸਾਲ ਦਾ ਬੱਚਾ ਹੈ। ਅਕਸਰ ਪਤੀ ਪਤਨੀ ਦਾ ਘਰੇਲੂ ਝਗੜਾ ਰਹਿੰਦਾ ਸੀ। ਪਹਿਲਾ ਵੀ ਰਿਸ਼ਤੇਦਾਰ ਅਤੇ ਪੰਚਾਇਤ ਰਾਹੀਂ ਬੈਠ ਕੇ ਰਾਜੀਨਾਮਾ ਕਰਵਾਇਆ ਗਿਆ ਸੀ, ਪਰ 1 ਤਰੀਕ ਨੂੰ ਦੁਬਾਰਾ ਫਿਰ ਇਹਨਾਂ ਪਤੀ ਪਤਨੀ ਦਾ ਝਗੜਾ ਹੋਇਆ ਜਿਸ ਤੋਂ ਬਆਦ ਪਤਨੀ ਨੇ ਆਪਣੇ ਘਰ ਪੱਖੇ ਨਾਲ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਲੜਕੀ ਦੇ ਪਿਤਾ ਸਤਪਾਲ ਦੇ ਬਿਆਨ ’ਤੇ  ਧਾਰਾ 306,34 ਆਈਪੀਸੀ  ਨਿਹਾਲ ਸਿੰਘ ’ਚ ਪਤੀ ਸਰਨੀ ਸਿੰਘ, ਸਹੁਰਾ ਰਾਮ ਸਿੰਘ, ਤੇ ਸੱਸ ਮਨਜੀਤ ਕੌਰ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।