ਪੰਜਾਬ -ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸਾਂਝੇ ਸੱਦੇ ’ਤੇ ਪੰਜਾਬ ਦੀਆਂ ਸਮੂਹ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਪੰਜਾਬ ਸਰਕਾਰ ਵੱਲੋਂ 58 ਸਾਲ ਦੀ ਉਮਰ ਤੇ ਸੇਵਾ ਮੁਕਤ ਕਰਨ, ਲੰਮਾ ਸਮਾਂ ਸਿਹਤ ਮਹਿਕਮੇ ’ਚ ਕੰਮ ਕਰਵਾਉਣ ਤੋਂ ਬਾਅਦ ਖ਼ਾਲੀ ਹੱਥ ਘਰਾਂ ਨੂੰ ਤੋਰਨਾ ਉਹਨਾਂ ਦੇ ਜੀਵਨ ਨਿਰਬਾਹ ਕਰਨ ਲਈ ਕੋਈ ਬੱਝਵੀਂ ਪੈਨਸ਼ਨ ਨਾ ਦੇਣ ਦੇ ਵਿਰੁੱਧ 21 ਜੂਨ ਤੋਂ 28 ਜੂਨ ਤੱਕ ਹੜਤਾਲ ਤੇ ਜਾਣ ਦਾ ਫੈਸਲਾ ਲਿਆ ਹੈ।
ਇਸ ਮੌਕੇ ਬਲਾਕ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਦੀਆਂ ਵਰਕਰਾਂ ਵਲੋਂ ਅੱਜ ਪੰਜਾਬ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਦੀ ਅਗਵਾਈ ਹੇਠ ਸਾਮੂਹਿਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਇਕੱਤਰ ਹੋ ਕੇ ਇੱਕ ਹਫ਼ਤੇ ਦੀ ਮੁਕੰਮਲ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਪੰਜਾਬ ਪ੍ਰਧਾਨ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਮੂਹ ਵਰਕਰਾਂ ਪੰਜਾਬ ਸਰਕਾਰ ਦੇ ਇਸ ਧੱਕੇਸ਼ਾਹੀ ਵਾਲੇ ਫ਼ਰਮਾਨ ਦੇ ਵਿਰੋਧ ’ਚ ਵਿਭਾਗ ਵੱਲੋਂ ਕਰਵਾਏ ਜਾਂਦੇ ਸਮੂਹ ਕੰਮਾਂ ਦਾ ਬਾਈਕਾਟ ਕਰਕੇ ਵਿਭਾਗ ਦਾ ਕੰਮ ਠੱਪ ਰੱਖਣਗੀਆਂ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਮਾਮਲੇ ਸਬੰਧੀ ਪੰਜਾਬ ਵਿੱਚ 06 ਜੂਨ 2024 ਤੱਕ ਚੋਣ ਜਾਬਤਾ ਲਾਗੂ ਹੋਣ ਕਰਕੇ ਹਾਲ ਦੀ ਘੜੀ ਇਹ ਮਾਮਲਾ 12-05-2024 ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨਾਲ ਮਾਸ ਡੈਪੂਟੇਸ਼ਨ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਪੈਡਿੰਗ ਰੱਖ ਲਿਆ ਗਿਆ ਸੀ।
ਚੋਣ ਜਾਬਤਾ ਖ਼ਤਮ ਹੋਣ ਤੋਂ ਉਪਰੰਤ ਸਾਂਝੇ ਫ਼ਰੰਟ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਨਾਮ ’ਤੇ ਮੰਗਾਂ ਪ੍ਰਤੀ ਸੇਵਾ ਮੁਕਤ ਸਮੇਂ ਕੰਮ ਕਰਨ ਦੀ ਉਮਰ ਹੱਦ 58 ਸਾਲ ਤੋਂ 65 ਸਾਲ ਕੀਤੀ ਜਾਵੇ। ਸੇਵਾ ਮੁਕਤ ਸਮੇਂ ਵਰਕਰਾਂ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇ, ਸੇਵਾ ਮੁਕਤ ਸਮੇਂ ਹਰ ਵਰਕਰਜ਼ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਸੇਵਾ ਮੁਕਤ ਤੋਂ ਫ਼ਾਰਗ ਹੋਣ ਸਮੇਂ ਖ਼ਾਲੀ ਹੋਈ ਜਗ੍ਹਾ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਆਸਾ ਵਰਕਰਜ਼ ਨੂੰ ਜੱਚਾ -ਬੱਚਾ ਦੀ ਮੌਤ ਘਟਾਉਣ ਲਈ ਭਰਤੀ ਕੀਤਾ ਗਿਆ ਸੀ। ਪ੍ਰੰਤੂ ਹੁਣੇ ਇੰਨਸੈਟਿਵ ਵਧਾਉਣਾ ਦੀ ਬਜਾਏ ਭੱਤੇ ਘਟਾਏ ਗਏ ਹਨ। ਜਿੰਨਾ ’ਚ ਗਰਭਵਤੀ ਔਰਤ ਦੀ ਰਜਿਸਟਰੇਸ਼ਨ, ਜਰਨਲ ਕੈਟਾਗਿਰੀ ਦੇ ਸਾਰੇ ਕੰਮ ਗਰਭਵਤੀ ਦੀ ਆਇਰਨ, ਡਾੱਟਸ ਦੀ ਕੈਟਾਗਿਰੀ ਟੂ ਦੇ ਮਰੀਜ਼ਾਂ ਨੂੰ ਦਵਾਈ ਖੁਆਉਣ ਵਾਲੇ ਸਾਰੇ ਕਾਲਮਾਂ ਦਾ ਇੰਨਸੈਟਿਵ ਖ਼ਤਮ ਕਰ ਦਿੱਤਾ ਗਿਆ ਹੈ। ਇਹਨਾਂ ਮੰਗਾਂ ਲਈ ਮੰਤਰੀ ਸਾਹਿਬ ਨੂੰ 3 ਜੂਨ ਨੂੰ ਈ-ਮੇਲ ਰਾਹੀਂ ਪੈਨਲ ਮੀਟਿੰਗ ਦੀ ਬੇਨਤੀ ਕੀਤੀ ਗਈ ਸੀ।
ਉਸ ਦਾ ਕੋਈ ਵੀ ਜਵਾਬ ਨਹੀ ਆਇਆ। ਇਸ ਲਈ ਮਜ਼ਬੂਰ ਹੋ ਕੇ ਇਹ ਸਾਰੀਆਂ ਮੰਗਾਂ ਮਨਾਉਣ ਲਈ ਦੁਬਾਰਾ ਤੋਂ 18-06-24 ਨੂੰ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਨੋਟਿਸ ਦਿੱਤੇ ਗਏ ਜੇਕਰ ਫਿਰ ਵੀ ਉਹਨਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਸਰਕਾਰ ਵਰਕਰਾਂ ਨਾਲ ਕੀਤੇ ਹੋਏ ਵਾਅਦੇ ਤੋਂ ਮੁੱਕਰ ਰਹੀ ਹੈ। ਜਿਸ ਦੇ ਰੋਸ 21 ਜੂਨ ਤੋਂ 28 ਜੂਨ ਤੱਕ ਸਿਹਤ ਵਿਭਾਗ ਦੇ ਸਾਰੇ ਕੰਮ ਠੱਪ ਕਰਕੇ ਪੰਜਾਬ ਦੇ ਸਾਰੇ ਐਸ.ਐਮ.ਓ ਦੇ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕੇ ਜੇਕਰ ਭਗਵੰਤ ਮਾਨ ਸਰਕਾਰ ਨੇ ਜੇਕਰ ਫਿਰ ਵੀ ਆਸ਼ਾ ਵਰਕਰ ‘ਤੇ ਫੈਸਿਲੀਟੇਟਰ ਵਿਰੋਧੀ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ 28 ਜੂਨ ਨੂੰ ਸਾਂਝੇ ਮੋਰਚੇ ਦੀ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਪੰਜਾਬ ਸਰਕਾਰ ਆਪ ਖੁਦ ਜ਼ਿੰਮੇਵਾਰ ਹੋਵੇਗੀ।