ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁੱਲ ‘ਤੇ ਇੱਕ ਚਲਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਕਿ ਚਲਦੀ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਕਦਮ ਵੇਖਦੇ ਹੀ ਵੇਖਦਿਆਂ ਗੱਡੀ ਵਿਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਦੱਸ ਦੇਈਏ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਤਸਵੀਰਾਂ ਤੁਹਾਡੇ ਸਾਹਮਣੇ ਹਨ ਕਿਸ ਤਰ੍ਹਾਂ ਗੱਡੀ ਅੱਗ ਦੇ ਨਾਲ ਸੜ ਰਹੀ ਹੈ।