Wednesday, April 23, 2025
HomeपंजाबLandslide in Uttarakhand : ਉਤਰਾਖੰਡ 'ਚ ਜ਼ਮੀਨ ਖਿਸਕਣ ਕਾਰਨ ਡਿੱਗਿਆ ਪਹਾੜ ,...

Landslide in Uttarakhand : ਉਤਰਾਖੰਡ ‘ਚ ਜ਼ਮੀਨ ਖਿਸਕਣ ਕਾਰਨ ਡਿੱਗਿਆ ਪਹਾੜ , ਬਦਰੀਨਾਥ ਨੈਸ਼ਨਲ ਹਾਈਵੇਅ ਬੰਦ

Landslide in Uttarakhand : ਮਾਨਸੂਨ ਦੌਰਾਨ ਪਹਾੜਾਂ ਵਿੱਚ ਅਕਸਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਉਤਰਾਖੰਡ ਦੇ ਚਮੋਲੀ ‘ਚ ਬੁੱਧਵਾਰ (10 ਜੁਲਾਈ) ਨੂੰ ਭਾਰੀ ਢਿੱਗਾਂ ਡਿੱਗਣ ਕਾਰਨ ਬਦਰੀਨਾਥ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ‘ਚ ਵਿਘਨ ਪਿਆ ਹੈ। ਚਮੋਲੀ ਜ਼ਿਲ੍ਹੇ ਦੇ ਪਾਤਾਲ ਗੰਗਾ ਖੇਤਰ ਵਿੱਚ ਜ਼ਮੀਨ ਖਿਸਕਣ ਦੀ ਇਹ ਵੱਡੀ ਘਟਨਾ ਵਾਪਰੀ ਹੈ।

ਜ਼ਮੀਨ ਖਿਸਕਣ ਦੀ ਭਿਆਨਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਦੇ ਹੀ ਦੇਖਦੇ ਪਹਾੜ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਜ਼ਮੀਨ ‘ਤੇ ਡਿੱਗਦਾ ਹੈ, ਜਿਸ ਨਾਲ ਬਦਰੀਨਾਥ ਨੈਸ਼ਨਲ ਹਾਈਵੇ ‘ਤੇ ਪਾਤਾਲ ਗੰਗਾ ਲੰਗਸੀ ਸੁਰੰਗ ਦੇ ਨੇੜੇ ਪਹਾੜੀ ਤੋਂ ਜ਼ਮੀਨ ਖਿਸਕਣ ਕਾਰਨ ਸੜਕ ਬੰਦ ਹੋ ਗਈ ਹੈ।

ਖ਼ਬਰਾਂ ਮੁਤਾਬਕ ਇਹ ਘਟਨਾ ਜੋਸ਼ੀਮਠ ਦੇ ਚੁੰਡੂ ਧਾਰ ‘ਚ ਵਾਪਰੀ। ਜ਼ਮੀਨ ਖਿਸਕਣ ਕਾਰਨ ਸੜਕ ਦੇ ਦੋਵੇਂ ਪਾਸੇ ਸੈਂਕੜੇ ਲੋਕ ਅਤੇ ਵਾਹਨ ਫਸ ਗਏ। ਬਦਰੀਨਾਥ ਨੈਸ਼ਨਲ ਹਾਈਵੇ ‘ਤੇ ਬੁੱਧਵਾਰ ਸਵੇਰ ਤੋਂ ਬੰਦ ਹੈ। ਵੀਰਵਾਰ ਨੂੰ ਜਦੋਂ ਅਧਿਕਾਰੀ ਮਲਬਾ ਹਟਾ ਰਹੇ ਸਨ ਤਾਂ ਇਕ ਵਾਰ ਫਿਰ ਜ਼ਮੀਨ ਖਿਸਕ ਗਈ, ਜਿਸ ਕਾਰਨ ਅਧਿਕਾਰੀਆਂ ਦਾ ਕੰਮ ਹੋਰ ਵਧ ਗਿਆ।

ਬਚ ਗਈ ਲੋਕਾਂ ਦੀ ਜਾਨ  

ਦੱਸ ਦਈਏ ਕਿ ਬਦਰੀਨਾਥ ਹਾਈਵੇਅ ‘ਤੇ ਸਥਿਤ ਪਾਗਲ ਨਾਲੇ ‘ਤੇ ਦੁਪਹਿਰ ਕਰੀਬ 12:15 ਵਜੇ ਜ਼ਮੀਨ ਖਿਸਕਣ ਦੀ ਘਟਨਾ ਦੇਖੀ ਗਈ। ਹਾਲਾਂਕਿ ਹਾਈਵੇਅ ‘ਤੇ ਜਿਸ ਜਗ੍ਹਾ ‘ਤੇ ਪਹਾੜ ਡਿੱਗਿਆ ਹੈ, ਉੱਥੇ ਹੀ ਸੁਰੰਗ ਦਾ ਮੂੰਹ ਹੈ। ਇਸ ਲਈ ਕਿਸੇ ਦੀ ਜਾਨ ਨਹੀਂ ਗਈ। ਹਾਲਾਂਕਿ ਜ਼ਮੀਨ ਖਿਸਕਣ ਦੀ ਘਟਨਾ ਐਨੀ ਜ਼ਬਰਦਸਤ ਸੀ ਕਿ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਖੁਸ਼ਕਿਸਮਤੀ ਦੀ ਗੱਲ ਇਹ ਸੀ ਕਿ ਜ਼ਮੀਨ ਖਿਸਕਣ ਦੌਰਾਨ ਹਾਈਵੇਅ ਦੇ ਉਸ ਹਿੱਸੇ ‘ਤੇ ਕੋਈ ਵਾਹਨ ਜਾਂ ਵਿਅਕਤੀ ਮੌਜੂਦ ਨਹੀਂ ਸੀ।

ਦੱਸ ਦੇਈਏ ਕਿ ਮੌਨਸੂਨ ਦੇ ਆਉਣ ਤੋਂ ਬਾਅਦ ਉੱਤਰਾਖੰਡ ਵਿੱਚ ਇਨ੍ਹੀਂ ਦਿਨੀਂ ਭਾਰੀ ਬਾਰਿਸ਼ ਜਾਰੀ ਹੈ। ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਚਾਰਧਾਮ ਸਮੇਤ ਪਹਾੜੀ ਮਾਰਗਾਂ ‘ਤੇ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਰਿਪੋਰਟਾਂ ਦੀ ਮੰਨੀਏ ਤਾਂ ਉੱਤਰਾਖੰਡ ਵਿੱਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 200 ਤੋਂ ਵੱਧ ਸੜਕਾਂ ‘ਤੇ ਆਵਾਜਾਈ ਠੱਪ ਹੈ।

RELATED ARTICLES
- Advertisement -spot_imgspot_img
- Download App -spot_img

Most Popular