ਚੰਡੀਗੜ੍ਹ : ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ (ਪੀ.ਜੀ.ਆਈ.ਐਮ.ਈ.ਆਰ.), ਚੰਡੀਗੜ੍ਹ ਦੇ ਐਨਾਟੋਮੀ ਵਿਭਾਗ ਨੂੰ ਹਾਲ ਹੀ ’ਚ ਸ਼ੈਲ ਬਜਾਜ ਦੀ ਲਾਸ਼ ਮਿਲੀ ਹੈ। ਸਵਰਗੀ ਤਿਲਕ ਰਾਜ ਬਜਾਜ ਦੀ ਪਤਨੀ ਸ਼ੈਲ ਬਜਾਜ ਦਾ 26 ਫ਼ਰਵਰੀ, 2025 ਨੂੰ 82 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ ਪੰਚਕੂਲਾ ਦੇ ਸੈਕਟਰ-04 ਦੀ ਵਸਨੀਕ ਸੀ।
ਉਨ੍ਹਾਂ ਦੀ ਬੇਟੀ ਤਨੁ ਪਰਮਾਰ, ਨੂੰਹ, ਏਕਤਾ ਬਜਾਜ ਅਤੇ ਭਤੀਜੀ ਨੀਲਮ ਗੁਪਤਾ ਨੇ ਉਨ੍ਹਾਂ ਦੇ ਦਿਹਾਂਤ ਵਾਲੇ ਦਿਨ ਹੀ ਸ਼ਾਨਦਾਰ ਢੰਗ ਨਾਲ ਸਰੀਰ ਦਾਨ ਕੀਤਾ ਸੀ। ਐਨਾਟੋਮੀ ਵਿਭਾਗ ਨੇ ਪਰਵਾਰਕ ਮੈਂਬਰਾਂ ਦਾ ਉਨ੍ਹਾਂ ਦੇ ਨੇਕ ਕੰਮ ਲਈ ਡੂੰਘਾ ਧੰਨਵਾਦ ਕੀਤਾ, ਜੋ ਡਾਕਟਰੀ ਸਿੱਖਿਆ ਅਤੇ ਖੋਜ ’ਚ ਮਹੱਤਵਪੂਰਨ ਯੋਗਦਾਨ ਪਾਉਣਗੇ।
ਪੀ.ਜੀ.ਆਈ.ਐਮ.ਈ.ਆਰ., ਚੰਡੀਗੜ੍ਹ ਦੇ ਲੋਕ ਸੰਪਰਕ ਦਫ਼ਤਰ ਨੇ ਪਰਵਾਰ ਦੇ ਨਿਸ਼ਕਾਮ ਯੋਗਦਾਨ ਲਈ ਸ਼ਲਾਘਾ ਕੀਤੀ ਅਤੇ ਮੈਡੀਕਲ ਸਾਇੰਸ ਨੂੰ ਅੱਗੇ ਵਧਾਉਣ ਅਤੇ ਭਵਿੱਖ ਦੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਲਈ ਸਰੀਰ ਦਾਨ ਦੀ ਮਹੱਤਤਾ ’ਤੇ ਜ਼ੋਰ ਦਿਤਾ।
ਵਿਭਾਵ ਨੇ ਕਿਹਾ ਕਿ ਸਰੀਰ ਦਾਨ ਜਾਂ ਐਮਬਾਮਿੰਗ ਸੇਵਾਵਾਂ ’ਚ ਦਿਲਚਸਪੀ ਰੱਖਣ ਵਾਲਿਆਂ ਲਈ, ਪੀ.ਜੀ.ਆਈ.ਐਮ.ਈ.ਆਰ. ਨੇ ਸਹਾਇਤਾ ਲਈ ਹੈਲਪਲਾਈਨ ਨੰਬਰ ਪ੍ਰਦਾਨ ਕੀਤੇ ਹਨ। ਹੈਲਪਲਾਈਨ ਨੂੰ ਦਫਤਰੀ ਸਮੇਂ ਦੌਰਾਨ 0172-2755201 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ 9660030095 ’ਤੇ 24×7 ਹੈਲਪਲਾਈਨ ਉਪਲਬਧ ਹੈ।