ਭਲਕੇ ਤੋਂ ਆਮ ਲੋਕਾਂ ਲਈ ਫਿਰ ਰੀਟਰੀਟ ਸੈਰਾਮਨੀ ਸ਼ੁਰੂ ਹੋਵੇਗੀ। 20 ਤਰੀਕ ਨੂੰ ਸ਼ਾਮ ਨੂੰ ਦੁਬਾਰਾ ਅਟਾਰੀ ਵਾਗਹਾ ਬਾਰਡਰ ’ਤੇ ਰਿਟਰੀਟ ਸੈਰਾਮਨੀ ਕੀਤੀ ਜਾਵੇਗੀ। ਬੀਐਸਐਫ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਰਿਟਰੀਟ ਸੈਰਾਮਨੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ਉੱਤੇ ਹਮਲੇ ਤੋਂ ਬਾਅਦ ਇਹ ਰਿਟਰੀਟ ਆਮ ਲੋਕਾਂ ਲਈ ਬੰਦ ਕਰ ਦਿੱਤੀ ਗਈ ਸੀ।
