ਅਟਾਰੀ-ਵਾਹਗਾ ਬਾਰਡਰ ‘ਤੇ ਮੁੜ ਰੌਣਕ ਪਰਤ ਆਈ ਹੈ। ਰਿਟਰੀਟ ਸੈਰੇਮਨੀ ਦੇਖਣ ਆਮ ਲੋਕ ਪਹੁੰਚੇ ਹਨ। ਸਮਾਗਮ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਅਟਾਰੀ, ਹੁਸੈਨੀਵਾਲਾ ਅਤੇ ਸਾਦਕੀ ਵਿਖੇ ਰੋਜ਼ਾਨਾ ਸ਼ਾਮ ਨੂੰ ਹੋਣ ਵਾਲਾ ਇਹ ਸਮਾਗਮ 20 ਮਈ ਤੋਂ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਬੀਐਸਐਫ ਦੇ ਜਲੰਧਰ ਹੈੱਡਕੁਆਰਟਰ ਪੰਜਾਬ ਫਰੰਟੀਅਰ ਨੇ ਕਿਹਾ ਕਿ ਜਸ਼ਨ ਮੰਗਲਵਾਰ ਤੋਂ ਮੁੜ ਸ਼ੁਰੂ ਹੋਣਗੇ ਪਰ ਇਹ ਸਿਰਫ਼ ਮੀਡੀਆ ਕਰਮਚਾਰੀਆਂ ਲਈ ਖੁੱਲ੍ਹਾ ਹੋਵੇਗਾ। ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਪੰਜਾਬ ਵਿੱਚ ਤਿੰਨ ਥਾਵਾਂ ‘ਤੇ ਜਨਤਕ ਝੰਡਾ ਉਤਾਰਨ ਦੀ ਰਸਮ ਬੁੱਧਵਾਰ, 21 ਮਈ ਤੋਂ ਮੁੜ ਸ਼ੁਰੂ ਹੋਵੇਗੀ। ਸੀਮਾ ਸੁਰੱਖਿਆ ਬਲ (BSF) ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਇਸਨੂੰ ਦੋ ਹਫ਼ਤਿਆਂ ਲਈ ਰੋਕ ਦਿੱਤਾ ਗਿਆ ਸੀ।