US Virginia Nurse: ਦੁਨੀਆ ਵਿੱਚ ਸਭ ਤੋਂ ਵੱਧ ਖੁਸ਼ੀ ਇਨਸਾਨ ਨੂੰ ਉਦੋਂ ਹੁੰਦੀ ਹੈ ਜਦੋਂ ਉਹ ਪੈਰੇਂਟਸ ਬਣਦਾ ਹੈ। ਇਸ ਨਾਲ ਜੁੜੀ ਇੱਕ ਖਬਰ ਅਮਰੀਕਾ ਦੇ ਵਰਜੀਨੀਆ ਹਸਪਤਾਲ ਤੋਂ ਸਾਹਮਣੇ ਆਈ ਹੈ, ਜੋ ਕਿ ਹੈਰਾਨ ਕਰਨ ਵਾਲੀ ਵੀ ਹੈ। ਵਰਜੀਨੀਆ ਦੇ ਰਿਵਰਸਾਈਡ ਰੀਜਨਲ ਮੈਡੀਕਲ ਸੈਂਟਰ ਦੀ NICU ਟੀਮ ਦੀਆਂ ਕੁੱਲ 12 ਨਰਸਾਂ ਇਕੱਠਿਆਂ ਗਰਭਵਤੀ ਹੋ ਗਈਆਂ ਹਨ।
ਰਿਵਰ ਸਾਈਡ ਰੀਜਨਲ ਮੈਡੀਕਲ ਸੈਂਟਰ ਦੇ ਬੁਲਾਰੇ ਨੇ 12 ਨਰਸਾਂ ਦੇ ਇਕੱਠੇ ਮਾਂ ਬਣਨ ਦੀ ਖੁਸ਼ੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਕੁੱਲ 12 ਨਰਸਾਂ ਗਰਭਵਤੀ ਹਨ। ਇਨ੍ਹਾਂ ਵਿੱਚੋਂ 11 ਰਜਿਸਟਰਡ ਨਰਸਾਂ ਹਨ ਅਤੇ ਇਕ ਯੂਨਿਟ ਸਕੱਤਰ ਹੈ। ਇਨ੍ਹਾਂ ਵਿੱਚੋਂ ਦੋ ਔਰਤਾਂ ਪਹਿਲਾਂ ਹੀ ਦੋ ਬੱਚਿਆਂ ਨੂੰ ਜਨਮ ਦੇ ਚੁੱਕੀਆਂ ਹਨ। ਇੱਕ ਮਹਿਲਾ ਕਰਮਚਾਰੀ ਨੇ 15 ਮਾਰਚ ਨੂੰ ਇੱਕ ਬੱਚੀ ਅਤੇ ਦੂਜੀ ਨੇ 16 ਮਈ ਨੂੰ ਇੱਕ ਧੀ ਨੂੰ ਜਨਮ ਦਿੱਤਾ ਹੈ।
ਹਸਪਤਾਲ ਦੀਆਂ ਕੁੱਲ 12 ਨਰਸਾਂ ਵਿੱਚੋਂ 10 ਨਰਸਾਂ ਦੇ ਬੱਚੇ ਹੋਣੇ ਬਾਕੀ ਹਨ। ਇਨ੍ਹਾਂ ‘ਚੋਂ ਹੇਲੀ ਬ੍ਰੈਡਸ਼ੌ ਨਾਂ ਦੀ ਮਹਿਲਾ ਨਰਸ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰਾ ਸਾਥ ਦੇਣ ਲਈ ਹੋਰ ਵੀ ਕਈ ਨਰਸਾਂ ਹਨ।
यह भी पढ़े: Meta ਵ੍ਹਿਸਲਬਲੋਅਰ ਦਾ ਵੱਡਾ ਅਲਰਟ, ਸੋਸ਼ਲ ਮੀਡੀਆ ਨਾ ਸੁਧਰਿਆ ਤਾਂ ਲੱਖਾਂ ਲੋਕਾਂ ਦੀ ਹੋ ਸਕਦੀ ਮੌਤ