ਪਟਿਆਲਾ ਦੇ ਰਾਜਪੁਰਾ ਸਰਹਿੰਦ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਇਨੋਵਾ ਕਾਰ ‘ਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ 10 ਵਜੇ ਤੋਂ ਬਾਅਦ ਵਾਪਰਿਆ। ਹਾਦਸੇ ਵਿਚ ਹਰਦੀਪ ਸਿੰਘ ਵਾਸੀ ਅਮਲੋਹ ਅਤੇ ਇਕ ਹੋਰ ਵਿਅਕਤੀ ਵਾਸੀ ਖੰਨਾ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਹਾਦਸੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਗੋਵਿੰਦਗੜ੍ਹ ਫੈਕਟਰੀ ਵਿਚ ਕੰਮ ਕਰਦੇ ਸਨ ਅਤੇ ਅੰਬਾਲਾ ਸਾਈਡ ਤੋਂ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ।
ਘਟਨਾ ਅਨੁਸਾਰ ਇਨੋਵਾ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ। ਇਸ ਦੌਰਾਨ ਕਾਰ ਦੇ ਸਾਹਮਣੇ ਇਕ ਬਾਈਕ ਆ ਗਈ ਤਾਂ ਬਾਈਕ ਨੂੰ ਬਚਾਉਂਦੇ ਹੋਏ ਇਨੋਵਾ ਸਵਾਰ ਵਿਅਕਤੀ ਨੇ ਕਾਰ ਨੂੰ ਪਾਸੇ ਕਰ ਦਿਤਾ। ਗੱਡੀ ਦੇ ਅਚਾਨਕ ਮੁੜਨ ਕਾਰਨ ਇਨੋਵਾ ਗੱਡੀ ਸਾਹਮਣੇ ਖੜ੍ਹੀ ਟਰਾਲੀ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕੰਡਕਟਰ ਸੀਟ ‘ਤੇ ਬੈਠੇ ਵਿਅਕਤੀ ਦੀ ਗਰਦਨ ਧੜ ਤੋਂ ਵੱਖ ਹੋ ਗਈ।