ਕੈਨੇਡਾ ’ਚ ਭਾਰਤੀ ਮੂਲ ਦੇ 22 ਸਾਲਾ ਨੌਜਵਾਨ ਵੱਲੋਂ ਆਪਣੇ ਪਿਓ ਦੀ ਹੱਤਿਆ

ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਇੱਕ 22 ਸਾਲਾ ਭਾਰਤੀ ਮੂਲ ਦਾ ਪੁੱਤਰ ਕਥਿਤ ਤੌਰ ਉਤੇ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੈ। ਕੈਨੇਡੀਅਨ ਪੁਲਿਸ ਭਾਰਤੀ ਮੂਲ ਦੇ 22 ਸਾਲਾ ਲੜਕੇ ਦੀ ਭਾਲ ਕਰ ਰਹੀ ਹੈ।

ਪੁਲਿਸ ਨੇ ਬਿਆਨ ਵਿੱਚ ਕਿਹਾ ਕਿ 22 ਸਾਲਾ ਸੁਖਜ ਸਿੰਘ ਚੀਮਾ ਨੇ ਸ਼ਨਿਚਰਵਾਰ ਰਾਤ ਨੂੰ ਕਤਲ ਕੀਤਾ। ਉਹ ਆਪਣੇ ਪਿਤਾ ਦੇ ਪਹਿਲੇ ਦਰਜੇ ਦੇ ਕਤਲ ਲਈ ਲੋੜੀਂਦਾ ਹੈ। ਪੁਲਿਸ ਨੇ ਦੱਸਿਆ ਕਿ ਕੁਲਦੀਪ ਸਿੰਘ ਗੰਭੀਰ ਜ਼ਖਮੀ ਹਾਲਤ ‘ਚ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ। ਗਵਾਹਾਂ ਨੇ ਦੱਸਿਆ ਕਿ ਚੀਮਾ ਪਿਤਾ ਨਾਲ ਝਗੜਾ ਕਰਨ ਤੋਂ ਬਾਅਦ ਰਿਹਾਇਸ਼ ਤੋਂ ਗੱਡੀ ਵਿਚ ਬੈਠ ਕੇ ਫਰਾਰ ਹੋ ਗਿਆ।

 

यह भी पढ़े: अप्रैल से सभी 75 जनपदों में ई-पॉस और ई-वेइंग स्केल से होने लगेगा खाद्यान्न वितरण