ਚੰਡੀਗੜ੍ਹ ਦੇ ਮਨੀਮਾਜਰਾ ‘ਚ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਅੱਗ ‘ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਅੱਗ ਰੇਲਵੇ ਟ੍ਰੈਕ ਦੇ ਨਾਲ ਇੱਕ ਖ਼ਾਲੀ ਜਗ੍ਹਾ ’ਚ ਲੱਗੀ। ਇੱਥੇ ਕੁਝ ਝਾੜੀਆਂ ਹਨ। ਉਨ੍ਹਾਂ ਵਿਚ ਇਹ ਅੱਗ ਹੈ। ਪਰ ਫਾਇਰ ਵਿਭਾਗ ਦੀ ਟੀਮ ਨੇ ਉਸ ਨੂੰ ਰਿਹਾਇਸ਼ੀ ਇਲਾਕੇ ਵਿੱਚ ਜਾਣ ਤੋਂ ਰੋਕ ਦਿੱਤਾ ਹੈ।
ਇਸ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਫਾਇਰ ਵਿਭਾਗ ਦੀ ਟੀਮ ਦਾ ਮੰਨਣਾ ਹੈ ਕਿ ਕਿਸੇ ਨੇ ਬੀੜੀ ਦੀ ਸਿਗਰਟ ਇੱਥੇ ਝਾੜੀਆਂ ’ਚ ਸੁੱਟੀ ਹੋਵੇਗੀ। ਜਿਸ ਕਾਰਨ ਇਹ ਅੱਗ ਲੱਗੀ। ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ।
