Saturday, December 14, 2024
spot_imgspot_img
spot_imgspot_img
Homeपंजाबਜਲੰਧਰ ਦੇ GST ਭਵਨ ਦੀ 5ਵੀਂ ਮੰਜ਼ਿਲ 'ਚ ਲੱਗੀ ਭਿਆਨਕ ਅੱਗ

ਜਲੰਧਰ ਦੇ GST ਭਵਨ ਦੀ 5ਵੀਂ ਮੰਜ਼ਿਲ ‘ਚ ਲੱਗੀ ਭਿਆਨਕ ਅੱਗ

ਜਲੰਧਰ ‘ਚ ਜੀਐਸਟੀ ਭਵਨ ਦੀ 5ਵੀਂ ਮੰਜ਼ਿਲ ‘ਤੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਚਸ਼ਮਦੀਦਾਂ ਅਨੁਸਾਰ ਅੰਦਰ 5 ਵੱਖ-ਵੱਖ ਵਿਭਾਗ ਹਨ ਅਤੇ ਇਨ੍ਹਾਂ ਵਿਭਾਗਾਂ ’ਚ ਮੁਲਾਜ਼ਮ ਕੰਮ ਕਰ ਰਹੇ ਸਨ।
ਇਸ ਦੌਰਾਨ ਅਚਾਨਕ ਅੰਦਰੋਂ ਅੱਗ ਦੀ ਬਦਬੂ ਆਉਣ ਲੱਗੀ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਮੁਲਾਜ਼ਮਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਮੌਕੇ ‘ਤੇ ਇਮਾਰਤ ਨੂੰ ਅੰਦਰੋਂ ਖ਼ਾਲੀ ਕਰਵਾ ਲਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀ ਟੀਮ ਸਮੇਤ ਕਈ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਲ

 

ਜ਼ਿਕਰਯੋਗ ਹੈ ਕਿ ਅੱਜ ਨਕੋਦਰ ਚੌਕ ਨੇੜੇ ਸਥਿਤ ਸੇਠੀ ਸ਼ੋਅਰੂਮ ‘ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਕਤ ਸ਼ੋਅਰੂਮ ’ਚ ਚਾਦਰਾਂ ਅਤੇ ਕੰਬਲਾਂ ਦਾ ਕੰਮ ਕੀਤਾ ਜਾਂਦਾ ਹੈ। ਫ਼ਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਹੈ। ਫ਼ਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸ਼ੋਅਰੂਮ ਸੜ ਕੇ ਸੁਆਹ ਹੋ ਗਿਆ ਹੈ।

RELATED ARTICLES

Video Advertisment

- Advertisement -spot_imgspot_img
- Download App -spot_img

Most Popular