16 ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੌਤ ਤੋਂ ਕੁਝ ਪਲ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ…

ਗੁਜਰਾਤ ਦੇ ਵਡੋਦਰਾ ‘ਚ ਵੀਰਵਾਰ ਨੂੰ ਹਰਨੀ ਝੀਲ ‘ਚ ਕਿਸ਼ਤੀ ਪਲਟਣ ਕਾਰਨ 14 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 27 ਵਿਦਿਆਰਥੀਆਂ ਦਾ ਗਰੁੱਪ ਆਪਣੇ ਅਧਿਆਪਕਾਂ ਨਾਲ ਪਿਕਨਿਕ ‘ਤੇ ਗਿਆ ਹੋਇਆ ਸੀ।


ਇਸ ਦਰਦਨਾਕ ਘਟਨਾ ਦੇ ਇੱਕ ਦਿਨ ਬਾਅਦ ਹੀ ਇਸ ਦੁਖਾਂਤ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸੀਸੀਟੀਵੀ ਫੁਟੇਜ ਵਿੱਚ ਨਿਊ ਸਨਰਾਈਜ਼ ਸਕੂਲ ਦੇ ਵਿਦਿਆਰਥੀਆਂ ਨੂੰ ਕਿਸ਼ਤੀ ਦੀ ਸਵਾਰੀ ਲਈ ਕਤਾਰ ਵਿੱਚ ਖੜ੍ਹੇ ਦੇਖਿਆ ਜਾ ਸਕਦਾ ਹੈ। ਨਿਊਜ਼ ਏਜੰਸੀ ਪੀਟੀਆਈ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਦੇ ਅਨੁਸਾਰ, ਵਿਦਿਆਰਥੀ ਕਿਸ਼ਤੀ ਵਿਚ ਸਵਾਰ ਹੋਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਇੱਕ ਲਾਈਨ ਵਿੱਚ ਖੜ੍ਹੇ ਦਿਖਾਈ ਦਿੱਤੇ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਵਿਦਿਆਰਥੀ ਅਤੇ ਅਧਿਆਪਕ ਸ਼ਾਮ 4.30 ਵਜੇ ਦੇ ਕਰੀਬ ਪਿਕਨਿਕ ਲਈ ਝੀਲ ‘ਤੇ ਪਹੁੰਚੇ ਅਤੇ ਇੱਕ ਕਿਸ਼ਤੀ ‘ਤੇ ਸਵਾਰ ਹੋ ਗਏ ਜੋ ਕਥਿਤ ਤੌਰ ‘ਤੇ ਓਵਰਲੋਡ ਹੋਣ ਕਾਰਨ ਪਲਟ ਗਈ। ਹਰਨੀ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ, ‘ਇਸ ਦੁਖਾਂਤ ਵਿੱਚ 14 ਬੱਚਿਆਂ ਅਤੇ ਦੋ ਅਧਿਆਪਕਾਂ ਦੀ ਮੌਤ ਹੋ ਗਈ ਹੈ। ਬਚਾਏ ਗਏ ਇੱਕ ਵਿਦਿਆਰਥੀ ਦਾ ਐਸਐਸਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

यह भी पढ़े: ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ, ਇਕ ਸਾਲ ਤੱਕ ਨਹੀਂ ਵਧਣਗੀਆਂ ਤੇਲ ਦੀਆਂ ਕੀਮਤਾਂ