Thursday, April 24, 2025
Homeपंजाबਮੋਹਾਲੀ ‘ਚ ਇੱਕ ਹੋਰ ਐਨਕਾਊਂਟਰ, ਅੱਤਵਾਦੀਆਂ ਦੇ ਨੇੜਲੇ ਸਾਥੀ ਦੇ ਪੈਰ 'ਚ...

ਮੋਹਾਲੀ ‘ਚ ਇੱਕ ਹੋਰ ਐਨਕਾਊਂਟਰ, ਅੱਤਵਾਦੀਆਂ ਦੇ ਨੇੜਲੇ ਸਾਥੀ ਦੇ ਪੈਰ ‘ਚ ਲੱਗੀ ਗੋਲੀ

ਮੋਹਾਲੀ: ਮੋਹਾਲੀ ਵਿੱਚ ਅੱਜ ਇੱਕ ਹੋਰ ਵੱਡਾ ਐਨਕਾਊਂਟਰ ਹੋਇਆ ਹੈ। ਇਹ ਐਨਕਾਊਂਟਰ ਮੋਹਾਲੀ ਦੇ ਨੇੜੇ ਪਿੰਡ ਬਲੌਂਗੀ ਵਿਖੇ ਹੋਇਆ ਹੈ।  ਦੱਸ ਦਈਏ ਕਿ ਇਹ ਮੋਹਾਲੀ ਪੁਲਿਸ ਅਤੇ ਬਟਾਲਾ ਪੁਲਿਸ ਦੀ ਸਾਂਝੀ ਕਾਰਵਾਈ ਹੈ ਜਿਸ ਵਿੱਚ ਕਈ ਕਰਾਸ ਬਾਰਡਰ ਦੇ ਮਾਮਲਿਆਂ ਵਿੱਚ ਦੋਸ਼ੀ ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਡੇਰਾ ਬਾਬਾ ਨਾਨਕ, ਜ਼ਿਲ੍ਹਾ- ਗੁਰਦਾਸਪੁਰ  ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੁਕਾਬਲੇ ਵਿੱਚ ਉਸ ਦੀ ਲੱਤ ਵਿੱਚ ਗੋਲੀ ਲੱਗੀ ਹੈ। ਇਹ ਮੁਲਜ਼ਮ ਅਤਿਵਾਦੀ ਰਿੰਦਾ ਦਾ ਨੇੜਲਾ ਸਾਥੀ ਹੈ। ਇਹ ਡਰੋਨ ਰਾਹੀਂ ਬਾਰਡਰ ਪਾਰ ਤੋਂ ਹਥਿਆਰ ਅਤੇ ਅਸਲੇ ਦੀ ਸਪਲਾਈ ਮੰਗਵਾਉਂਦਾ ਸੀ। ਜਦੋਂ ਪੁਲਿਸ ਇਸ ਨੂੰ ਫੜਨ ਪਹੁੰਚਦੀ ਹੈ ਤਾਂ ਉਸ ਨੂੰ ਆਤਮ ਸਮਰਪਣ ਕਰ ਲਈ ਕਿਹਾ ਪਰ ਉਸ ਨੇ ਪੁਲਿਸ ਉਤੇ ਹੀ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਗੋਲੀ ਚਲਾਈ, ਜੋ ਕਿ ਉਸ ਦੇ ਪੈਰ ਵਿੱਚ ਵੱਜੀ। ਇਸ ਦੀ ਕਈ ਮਾਮਲਿਆਂ ਵਿਚ ਪੁਲਿਸ ਨੂੰ ਤਲਾਸ਼ ਸੀ।

 

यह भी पढ़े:  ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ ਡਰੋਨ ਰਾਹੀਂ ਸੁੱਟਿਆ 2 ਕਿਲੋ ਆਈਸ ਨਸ਼ੀਲਾ ਪਦਾਰਥ, ਇੱਕ ਚੀਨੀ ਪਿਸਤੌਲ ਬਰਾਮਦ; ਇੱਕ ਕਾਬੂ

RELATED ARTICLES
- Advertisement -spot_imgspot_img
- Download App -spot_img

Most Popular