ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਲਗਭਗ 67,000 ਵੋਟਰਾਂ ਨੇ ‘NOTA’ (ਉਪਰੋਕਤ ’ਚੋਂ ਕੋਈ ਵੀ ਨਹੀਂ) ਦੀ ਚੋਣ ਕੀਤੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 67,158 ਵੋਟਰਾਂ ਨੇ ‘NOTA’ ਦੇ ਬਦਲ ਦੀ ਵਰਤੋਂ ਕੀਤੀ, ਜੋ ਕੁਲ ਵੋਟਾਂ ਦਾ 0.49 ਫੀ ਸਦੀ ਹੈ। ਫਤਹਿਗੜ੍ਹ ਰਾਖਵੀਂ ਸੀਟ ’ਤੇ ਸੱਭ ਤੋਂ ਵੱਧ 9188 ਵੋਟਰਾਂ ਨੇ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਦਿਤਾ।
ਪਟਿਆਲਾ ’ਚ 6,681 ਵੋਟਰਾਂ ਨੇ NOTA ਦਾ ਬਟਨ ਦਬਾਇਆ ਜਦਕਿ ਆਨੰਦਪੁਰ ਸਾਹਿਬ ’ਚ 6,402 ਵੋਟਰਾਂ ਨੇ ਵੋਟ ਪਾਈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਫਿਰੋਜ਼ਪੁਰ ’ਚ 6,100, ਹੁਸ਼ਿਆਰਪੁਰ ’ਚ 5,552, ਲੁਧਿਆਣਾ ’ਚ 5,076, ਬਠਿੰਡਾ ’ਚ 4,933, ਜਲੰਧਰ ’ਚ 4,743, ਫਰੀਦਕੋਟ ’ਚ 4,143, ਸੰਗਰੂਰ ’ਚ 3,830, ਅੰਮ੍ਰਿਤਸਰ ’ਚ 3,714, ਖਡੂਰ ਸਾਹਿਬ ’ਚ 3,452 ਅਤੇ ਗੁਰਦਾਸਪੁਰ ’ਚ 3,354 ਵੋਟਰਾਂ ਨੇ ‘ਨੋਟਾ’ ਦੀ ਚੋਣ ਕੀਤੀ।