ਲੁਧਿਆਣਾ: ਲੁਧਿਆਣਾ ਦੇ ਪ੍ਰਤਾਪਪੁਰ ਇਲਾਕੇ ‘ਚ ਤੜਕੇ 4 ਵਜੇ ਦੇ ਕਰੀਬ ਗੈਂਗ ਵਾਰ ਹੋਈ ਹੈ। ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਗੈਂਗਸਟਰ ਦੀ ਮੌਤ ਹੋ ਗਈ। ਗੈਂਗਸਟਰ ਦਾ ਨਾਂ ਸੂਰਜ ਉਰਫ ਬੱਬੂ ਦੱਸਿਆ ਜਾ ਰਿਹਾ ਹੈ।
ਇੱਕ ਜ਼ਖਮੀ ਵੀ ਹੋਇਆ ਹੈ। ਜ਼ਖਮੀ ਹਰਪ੍ਰੀਤ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਜਾਂਚ ਸ਼ੁਰੂ ਕੀਤੀ।