ਰੇਲ ਮੰਤਰਾਲੇ ਨੇ ਮਾਲਦਾ-ਬਠਿੰਡਾ ਵਾਇਆ ਅਯੁੱਧਿਆ ਵਿਚਾਲੇ 2 ਰੇਲਗੱਡੀਆਂ ਚਲਾਉਣ ‘ਤੇ ਮੋਹਰ ਲਗਾ ਦਿੱਤੀ ਹੈ। ਟ੍ਰੇਨ ਨੰਬਰ 13483-13484 ਤੇ ਟ੍ਰੇਨ ਨੰਬਰ 13414-13413 ਮਾਲਦਾ ਤੋਂ ਅਯੁੱਧਿਆ ਦਿੱਲੀ ਦੇ ਰਾਹ ਤੋਂ ਬਠਿੰਡਾ ਪਹੁੰਚੇਗੀ। ਟ੍ਰੇਨ ਨੰਬਰ 13483 ਦਿੱਲੀ ਤੋਂ ਸਵੇਰੇ 5.10 ਵਜੇ ਚੱਲ ਕੇ ਬਹਾਦੁਰਗੜ੍ਹ, ਰੋਹਤਕ, ਜੀਂਦ, ਨਰਵਾਨਾ, ਟੋਹਾਨਾ ਤੇ ਜਾਖੜ ਸਟੇਸ਼ਨ ‘ਤੇ ਰੁਕਦੀ ਹੋਈ ਬਠਿੰਡਾ ਪਹੁੰਚੇਗੀ, ਜਦਕਿ ਟ੍ਰੇਨ ਨੰਬਰ 13484 ਬਠਿੰਡਾ ਤੋਂ ਸ਼ਾਮ 4.25 ਵਜੇ ਦਿੱਲੀ ਮਾਲਦਾ ਲਈ ਰਵਾਨਾ ਹੋਇਆ ਕਰਨਗੀਆਂ।
ਟ੍ਰੇਨ ਨੰਬਰ 13143 ਦਿੱਲੀ ਤੋਂ ਸਵੇਰੇ 5.10 ਵਜੇ ਚੱਲੇਗੀ ਜੋ ਨਰੇਲਾ, ਸੋਨੀਪਤ, ਗੋਹਾਨਾ, ਜੀਂਦ, ਉਚਾਨਾ ਮੰਡੀ, ਨਰਵਾਨਾ, ਟੋਹਾਨਾ, ਜਾਖੜ, ਬਰੇਟਾ, ਬੁਢਲਾਢਾ, ਮਾਨਸਾ ਤੇ ਮੌੜ ਸਟੇਸ਼ਨਾਂ ‘ਤੇ ਰੁਕਦੀ ਹੋਈ ਬਠਿੰਡਾ ਸਵੇਰੇ 11.15 ਵਜੇ ਪਹੁੰਚੇਗੀ। ਟ੍ਰੇਨ ਨੰਬਰ 13414 ਬਠਿੰਡਾ ਤੋਂ ਦੁਪਹਿਰ 3 ਵਜੇ ਦਿੱਲੀ-ਅਯੁੱਧਿਆ ਦੇ ਰਾਹ ਤੋਂ ਮਾਲਦਾ ਪਹੁੰਚੇਗੀ। 26 ਜਨਵਰੀ ਨੂੰ ਬਠਿੰਡਾ ਤੋਂ ਮਾਲਦਾ ਲਈ ਟ੍ਰੇਨ ਸ਼ੁਰੂ ਹੋਵੇਗੀ। ਬਠਿੰਡਾ ਤੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਅਯੁੱਧਿਆ ਧਾਮ ਲਈ ਟ੍ਰੇਨ ਮਿੱਲ ਗਈ ਹੈ ਜਿਸ ਨਾਲ ਉਨ੍ਹਾਂ ਨੂੰ ਅਯੁੱਧਿਆ ਧਾਮ ਜਾਣ ਲਈ ਬੜੀ ਸਹੂਲਤ ਮਿਲੇਗੀ। ਲੋਕਾਂ ਨੇ ਟ੍ਰੇਨ ਸ਼ੁਰੂ ਕਰਨ ਲਈ ਮੋਦੀ ਸਰਕਾਰ ਦਾ ਧੰਨਵਾਦ ਵਿਅਕਤ ਕੀਤਾ ਹੈ।
यह भी पढ़े: अतिक्रमण मुक्त अभियान के तहत अवैध होर्डिंग्स हटाये