Wednesday, April 23, 2025
Homeपंजाबਹਰਿਆਣਾ ਦਾ ਲਾੜਾ ਤੇ ਪੰਜਾਬ ਦੀ ਲਾੜੀ : ਵਿਆਹ ਦੌਰਾਨ ਕੁੜੀ ਵਾਲਿਆਂ...

ਹਰਿਆਣਾ ਦਾ ਲਾੜਾ ਤੇ ਪੰਜਾਬ ਦੀ ਲਾੜੀ : ਵਿਆਹ ਦੌਰਾਨ ਕੁੜੀ ਵਾਲਿਆਂ ਨੇ ਰੱਖੀ ਆ ਆਫ਼ਰ ਤਾਂ ਮੁੰਡੇ ਦੇ ਇੱਕ ਫੈਸਲੇ ਨੇ ਮਿਸਾਲ ਕੀਤੀ ਕਾਇਮ

ਮੁਹਾਲੀ : ਅਜੋਕੇ ਸਮੇਂ ਵਿੱਚ ਭਾਵੇਂ ਦਹੇਜ ਪ੍ਰਥਾ ਲਗਭਗ ਖਤਮ ਹੋ ਰਹੀ ਹੈ ਜਾਂ ਫਿਰ ਹੁੰਦੀ ਜਾ ਰਹੀ ਹੈ। ਪਰ ਕਈ ਥਾਵਾਂ ‘ਤੇ ਅਜਿਹੀ ਪ੍ਰਥਾ ਹਾਲੇ ਤੱਕ ਵੀ ਚੱਲਦੀ ਆ ਰਹੀ ਹੈ। ਇਹ ਸਿਰਫ਼ ਆਪਣੇ ਭਾਈਚਾਰੇ ਵਿੱਚ ਠਾਠ ਬਰਕਰਾਰ ਰੱਖਣ ਲਈ ਕੁੜੀ ਵਾਲੇ ਦਹੇਜ ਦੇ ਰੂਪ ਵਿੱਚ ਜਾਂ ਫਿਰ ਸ਼ਗਨ ਦੇ ਰੂਪ ਵਿੱਚ ਗਹਿਣੇ, ਕੀਮਤੀ ਚੀਜ਼ਾਂ ਜਾਂ ਫਿਰ ਨਕਦੀ ਦਿੰਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਮੁਹਾਲੀ ਦੇ ਲਾਲੜੂ ਵਿੱਚ ਵੀ ਸਾਹਮਣੇ ਆਇਆ ਹੈ। ਪਰ ਇੱਥੇ ਜੋ ਘਟਨਾ ਵਾਪਰੀ ਹੈ ਉਸ ਨੇ ਇੱਕ ਮਿਸਾਲ ਪੈਦਾ ਕਰ ਦਿੱਤੀ ਹੈ।

ਕੁਝ ਦਿਨ ਪਹਿਲਾਂ ਹਰਿਆਣਾ ਦੇ ਕੈਥਲ ਦੇ ਪਿੰਡ ਰਾਜੌਂਦ ਵਿੱਚ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਰਾਣਾ ਦਾ ਵਿਆਹ ਹੋਇਆ। ਮਨਜੀਤ ਸਿੰਘ ਰਾਣਾ, ਰਾਜਪੂਤ ਭਾਈਚਾਰ ਨਾਲ ਸਬੰਧਤ ਹੈ। ਮਨਜੀਤ ਸਿੰਘ ਦਾ ਵਿਆਹ ਲਾਲੜੂ ਦੀ ਰਹਿਣ ਵਾਲਾ ਨੇਹਾ ਰਾਣੀ ਨਾਲ ਤੈਅ ਹੋਇਆ ਸੀ। ਜਦੋਂ ਲੜਕਾ ਪਰਿਵਾਰ ਬਰਾਤ ਲੈ ਕੇ ਲਾਲੜੂ ਵਿਖੇ ਕੁੜੀ ਵਾਲਿਆਂ ਦੇ ਘਰ ਪਹੁੰਚਦੇ ਹਨ ਤਾਂ ਬਰਾਤ ਦਾ ਬਹੁਤ ਵਧੀਆਂ ਢੰਗ ਨਾਲ ਸਵਾਗਤ ਹੁੰਦਾ। ਲਾੜੇ ਮਨਜੀਤ ਸਿੰਘ ਨੂੰ ਕੁੜੀ ਵਾਲਿਆਂ ਨੇ ਇੱਕ ਵੱਡੇ ਥਾਲ ਵਿੱਚ ਰੱਖ ਕੇ 15 ਲੱਖ ਰੁਪਏ ਸ਼ਗਨ ਵਜੋਂ ਦਿੱਤੇ ਤੇ ਬਾਕੀ ਸ਼ਗਨ ਦੀਆਂ ਰਸਮਾਂ ਸ਼ੁਰੂ ਕਰਨ ਲੱਗੇ।

ਪਰ ਇਸ ਦੌਰਾਨ ਲਾੜੇ ਮਨਜੀਤ ਸਿੰਘ ਨੇ ਸਾਰੀਆਂ ਰਸਮਾਂ ਵਿੱਚ ਵਿਚਾਲੇ ਰੋਕ ਕੇ ਪਹਿਲਾਂ ਸਹੁਰੇ ਪਰਿਵਾਰ ਵੱਲੋਂ ਸ਼ਗਨ ਦੇ ਰੂਪ ਵਿੱਚ ਦਿੱਤੇ 15 ਲੱਖ ਰੁਪਏ ਵਾਪਸ ਕਰ ਦਿੱਤੇ ਅਤੇ ਸਹੁਰੇ ਪਰਿਵਾਰ ਦਾ ਮਾਣ ਰੱਖਣ ਲਈ ਲਾੜੇ ਨੇ ਥਾਲੀ ਵਿਚੋਂ ਇੱਕ ਰੁਪਇਆ ਆਪਣੇ ਕੋਲ ਰੱਖ ਲਿਆ ਤੇ ਬਾਕੀ ਸ਼ਗਨ ਵਾਪਸ ਮੋੜ ਦਿੱਤਾ। ਲਾੜੇ ਮਨਜੀਤ ਸਿੰਘ ਰਾਣਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਦਹੇਜ ਦੇ ਖਿਲਾਫ਼ ਹੈ ਤਾਂ ਅਜਿਹੇ ਵਿੱਚ ਆਪਣੇ ਵਿਆਹ ‘ਤੇ ਦਹੇਜ ਕਿਵੇਂ ਲੈ ਸਕਦਾ ਹੈ। ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਸਮਾਜ ਅਤੇ ਹੋਰ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਦਹੇਜ ਪ੍ਰਥਾ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।

 

यह भी पढ़े: ਪੁਲਿਸ ਮੁਲਾਜ਼ਮ ਦਾ ਕਾਰਾ, ਹਾਈਕੋਰਟ ਤੋਂ ਜ਼ਮਾਨਤ ਦਵਾਉਣ ਲਈ ਮੰਗੇ ਹਜ਼ਾਰਾਂ ਰੁਪਏ : ਅੱਗਿਓਂ ਪੈਸੇ ਦੇਣ ਵਾਲਾ ਵੀ ਨਿਕਲਿਆ ਸਕੀਮੀ

RELATED ARTICLES
- Advertisement -spot_imgspot_img
- Download App -spot_img

Most Popular