ਮੋਹਾਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਮੁਹੰਮਦ ਕੈਫ, ਜੋ ਫਾਈਨਲ ਈਅਰ ਦਾ ਵਿਦਿਆਰਥੀ ਹੈ, ਨੂੰ ਅਲਵਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ ਠੱਗੀ ਲਈ ਵਰਤੇ ਜਾਂਦੇ ਕਈ ਮੋਬਾਇਲ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਸੀਨੀਅਰ ਅਫ਼ਸਰਾਂ ਦੇ ਸੋਸ਼ਲ ਮੀਡੀਆ ’ਤੇ ਜਾਅਲੀ ਅਕਾਊਂਟ ਬਣਾਕੇ ਹੋਰਨਾਂ ਅਧਿਕਾਰੀਆਂ ਨੂੰ ਮੈਸੇਜ ਕਰਦਾ ਸੀ।
ਕਿ ਉਸਦੇ ਨਾਲ ਕੰਮ ਕਰਦਾ ਆਈ. ਪੀ. ਐੱਸ. ਅਧਿਕਾਰੀ ਦਾ ਤਬਾਦਲਾ ਹੋ ਗਿਆ ਹੈ, ਜਿਸ ਕਾਰਨ ਘਰ ਦਾ ਸਾਰਾ ਸਮਾਨ ਵੇਚਣਾ ਹੈ। ਆਰੋਪੀ ਨੌਜਵਾਨ ਕੋਲੋਂ 3 ਮੋਬਾਈਲ ਬਰਾਮਦ ਕੀਤੇ ਗਏ ਹਨ। ਇਨ੍ਹਾਂ ਫ਼ੋਨਾਂ ’ਚ ਹੀ ਉਸਨੇ ਕਈ ਸੀਨੀਅਰ ਅਫ਼ਸਰਾਂ ਦੇ ਜੋਕਿ ਪੰਜਾਬ ਪੁਲਿਸ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਦੇ ਜਾਅਲੀ ਅਕਾਊਂਟ ਬਣਾਏ ਹੋਏ ਸਨ।
यह भी पढ़े: प्रधानमंत्री ने वाराणसी से किया अयोध्या में वॉटर मेट्रो का वर्चुअल शुभारंभ
