Wednesday, April 16, 2025
HomeपंजाबDasuya : 'ਆਪ' ਵਿਧਾਇਕ ਦੀ ਕਾਰ ਹਾਦਸੇ ਦਾ ਸ਼ਿਕਾਰ, ਜ਼ਖਮੀ ਹੋਏ MLA,...

Dasuya : ‘ਆਪ’ ਵਿਧਾਇਕ ਦੀ ਕਾਰ ਹਾਦਸੇ ਦਾ ਸ਼ਿਕਾਰ, ਜ਼ਖਮੀ ਹੋਏ MLA, ਹਸਪਤਾਲ ਦਾਖਲ

ਦਸੂਹਾ-  ਆਪ’ ਵਿਧਾਇਕ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿੱਚ ‘ਆਪ’ ਦੇ ਵਿਧਾਇਕ ਜਖਮੀ ਹੋ ਗਏ ਹਨ। ਰਾਹ ‘ਚ ਭਿਆਨਕ ਹਾਦਸਾ ਵਾਪਰ ਗਿਆ।  ਦਸੂਹਾ ਤੋਂ ‘ਆਪ’ ਦੇ ਵਿਧਾਇਕ ਨੇ ਕਰਮਵੀਰ ਸਿੰਘ ਘੁੰਮਣ। ਇਹ ਹਾਦਸਾ ਦਸੂਹਾ ਤੋਂ ਤਲਵਾੜਾ ਜਾਂਦੇ ਸਮੇਂ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਘੁੰਮਣ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 

ਉਨ੍ਹਾਂ ਦੇ ਪੈਰ ਵਿੱਚ ਸੱਟ ਲੱਗੀ ਹੈ। ਇਨੋਵਾ ਵਿੱਚ ਉਨ੍ਹਾਂ ਦੇ ਨਾਲ ਪੀਏ ਵੀ ਹਾਜ਼ਰ ਸਨ। ਜਾਣਕਾਰੀ ਅਨੁਸਾਰ ਇਹ ਹਾਦਸਾ ਦਸੂਹਾ ਹਾਜੀਪੁਰ ਮੁੱਖ ਸੜਕ ‘ਤੇ ਪੈਂਦੇ ਪਿੰਡ ਚੌਹਾਣਾ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਤਲਵਾੜਾ ਕਿਸੇ ਪ੍ਰੋਗਰਾਮ ‘ਚ ਸ਼ਾਮਲ ਹੋਣ ਜਾ ਰਹੇ ਸੀ ਤਾਂ ਪਿੰਡ ਚੌਹਾਣਾ ਨੇੜੇ ਇਕ ਵਾਹਨ ਦੀ ਸਾਈਡ ‘ਤੇ ਜਾ ਟਕਰਾਉਣ ਤੋਂ ਬਾਅਦ ਗੱਡੀ ਸੜਕ ਤੋਂ ਉਤਰ ਗਈ ਅਤੇ ਖੰਭੇ ਨਾਲ ਟਕਰਾ ਗਈ। ਗੱਡੀ ‘ਚ ਸਵਾਰ ਕੁੱਲ 5 ਲੋਕ ਜ਼ਖਮੀ ਹੋ ਗਏ। ਬਾਕੀ ਲੋਕਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

यह भी पढ़े:  CBI ਨੇ Jalandhar ਪਾਸਪੋਰਟ ਦਫਤਰ ਦੇ ਤਿੰਨ ਅਧਿਕਾਰੀਆਂ ਨੂੰ ਕੀਤਾ ਗ੍ਰਿਫਤਾਰ, 20 ਲੱਖ ਦੀ ਨਕਦੀ ਬਰਾਮਦ

RELATED ARTICLES
- Advertisement -spot_imgspot_img
- Download App -spot_img

Most Popular