Wednesday, April 23, 2025
Homeपंजाबਨੌਜਵਾਨਾਂ ਦੀ ਲੱਖਾ ਸਿਧਾਣਾ ਨਾਲ ਤਿੱਖੀ ਬਹਿਸ, ਫਾਇਰਿੰਗ

ਨੌਜਵਾਨਾਂ ਦੀ ਲੱਖਾ ਸਿਧਾਣਾ ਨਾਲ ਤਿੱਖੀ ਬਹਿਸ, ਫਾਇਰਿੰਗ

ਪਾਤੜਾਂ ਦੇ ਨਿਆਲ ਬਾਈਪਾਸ ਉਤੇ ਫਾਇਰਿੰਗ ਦੀ ਖਬਰ ਹੈ। ਜਾਣਕਾਰੀ ਮਿਲੀ ਹੈ ਕਿ ਇਹ ਰਾਤ 11:15 ਦੀ ਘਟਨਾ ਹੈ। ਸਮਾਜਸੇਵੀ ਲੱਖਾ ਸਿਧਾਣਾ (Lakha sidhana) ਅਤੇ ਕੁਝ ਹੋਰ ਨੌਜਵਾਨਾਂ ਵਿਚ ਤਕਰਾਰ ਹੋ ਗਈ। ਇਸ ਦੌਰਾਨ ਲੱਖੇ ਨੂੰ ਵੱਡੀ ਗਿਣਤੀ ਨੌਜਵਾਨਾਂ ਨੇ ਘੇਰ ਲਿਆ ਅਤੇ ਉਸੇ ਦੌਰਾਨ ਫਾਇਰਿੰਗ ਹੋਈ। ਦੋਸ਼ ਲੱਗ ਰਹੇ ਹਨ ਕਿ ਘਿਰਿਆ ਵੇਖ ਫਾਇਰਿੰਗ ਲੱਖੇ ਦੇ ਸਾਥੀਆਂ ਨੇ ਕੀਤੀ ਹੈ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਵਿਚ ਵੱਡੀ ਗਿਣਤੀ ਨੌਜਵਾਨਾਂ ਨੇ ਲੱਖੇ ਨੂੰ ਘੇਰਿਆ ਹੋਇਆ ਹੈ। ਬਹਿਸ ਤੋਂ ਬਾਅਦ ਝਗੜਾ ਵਧ ਗਿਆ। ਇਸ ਤੋਂ ਬਾਅਦ ਲੱਖਾ ਉਥੋਂ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਕੁਝ ਨੌਜਵਾਨ ਡਾਗਾਂ ਨਾਲ ਅੱਗੇ ਵਧਦੇ ਹਨ। ਇਸ ਦੌਰਾਨ ਲਗਾਤਾਰ ਫਾਇਰਿੰਗ ਦੀ ਆਵਾਜ਼ ਆਉਣ ਲੱਗਦੀ ਹੈ। 10 ਤੋਂ 12 ਰਾਊਂਡ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਖਨੌਰੀ ਤੋਂ 15 ਕਿਲੋਮੀਟਰ ਪਹਿਲਾਂ ਪਾਤੜਾਂ ਕੋਲ ਉਹ ਫਾਇਰਿੰਗ ਹੋਈ ਹੈ।

यह भी पढ़े: https://काशीपुर कलस्टर की ठोस अपशिष्ट प्रबंधन परियोजना के लिए वित्त मंत्री डा. प्रेमचंद अग्रवाल ने 1429.89 लाख रूपये पर दिया अपना अनुमोदन

RELATED ARTICLES
- Advertisement -spot_imgspot_img
- Download App -spot_img

Most Popular