Friday, November 22, 2024
spot_imgspot_img
spot_imgspot_img
Homeपंजाबਕਪੂਰਥਲਾ ’ਚ ਹਰਿਆਣਾ ਦੇ ਬੈਂਕ ਅਫ਼ਸਰ ਨਾਲ ਹੋਈ ਲੁੱਟ

ਕਪੂਰਥਲਾ ’ਚ ਹਰਿਆਣਾ ਦੇ ਬੈਂਕ ਅਫ਼ਸਰ ਨਾਲ ਹੋਈ ਲੁੱਟ

ਕਪੂਰਥਲਾ ਵਿਚ ਇੱਕ ਪ੍ਰਾਈਵੇਟ ਬੈਂਕ ਦੇ ਰਿਕਵਰੀ ਅਫ਼ਸਰ ਨੂੰ ਬੰਧਕ ਬਣਾਉਣ ਵਾਲੇ ਹਜ਼ਾਰਾਂ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਬਾਅਦ ’ਚ CIA ਨੇ ਕਾਰਵਾਈ ਕੀਤੀ ਹੈ। ਪੁਸ਼ਟੀ ਜਾਂਚ ਅਧਿਕਾਰੀ ਸਭ ਇੰਸਪੈਕਟਰ ਲਾਭ ਸਿੰਘ ਨੇ ਕਿਹਾ ਹੈ ਕਿ ਫੜੇ ਗਏ ਆਰੋਪੀਆਂ ਨੂੰ ਅੱਜ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾਵੇਗਾ।  ਜਿਸ ਦੇ ਬਾਅਦ ਪੁੱਛਗਿੱਛ ’ਚ ਕਈ ਅਹਿਮ ਖੁਲਾਸੇ ਹੋਣੇ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਰਿਆਣਾ ਦੇ ਯਮੁਨਾਨਗਰ ਨਿਵਾਸੀ ਪੀੜਤ ਬੈਂਕ ਕਰਮਚਾਰੀ ਮਨਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਹ ਭਾਰਤ ਫਾਈਨੈਸ ਇੰਡੋਸਿੰਡ ਬੈਂਕ ’ਚ ਬਤੌਰ ਰਿਕਵਰੀ ਅਧਿਕਾਰੀ ਦੇ ਰੂਪ ’ਚ ਕੰਮ ਕਰਦਾ ਹੈ। ਉਹ ਜਲੰਧਰ, ਕਪੂਰਥਲਾ ਅਤੇ ਆਲੇ-ਦੁਆਲੇ ਦੇ ਲੋਕਾਂ ਵਿਚ ਫਾਈਨਾਂਸ ਦਿੱਤੇ ਪੈਸੇ ਲੈਣ ਜਾਂਦਾ ਹੈ। ਉਸ ਨੇ 20 ਜੂਨ ਦੀ ਦੁਪਹਿਰ ਲਗਭਗ 1 ਵਜੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਪੂਰਥਲਾ ਦੇ ਏਰੀਆ ’ਚ ਬੈਂਕ ਵਲੋਂ ਦਿੱਤਾ ਰਿਹਾ ਫਾਈਨੈਸ ਦੇ ਪੈਸਿਆਂ ਦੀ ਰਿਕਵਰੀ ਕਰ ਰਿਹਾ ਸੀ। ਜਦੋਂ ਉਹ ਕਪੂਰਥਲਾ ਕੋਲ ਰੇਲ ਕੋਚ ਫੈਕਟਰੀ ਵੱਲ ਜਾ ਰਿਹਾ ਹੈ ਤਾਂ ਰਸਤੇ ’ਚ ਦੋ ਮੋਟਰਸਾੲਕੀਲ ਸਵਾਰਾਂ ਨੇ ਰੋਕ ਲਿਆ ਅਤੇ ਮੋਟਰਸਾਈਕ ਖੋਹਣ ਲੱਗੇ ਅਤੇ ਐਕਸੀਡੈਂਟ ਕਰਨ ਦਾ ਇਲਜ਼ਾਮ ਲਗਾਉਣ ਲੱਗੇ।
ਮਨਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਉਸ ਦਾ ਪਰਸ ਅਤੇ ਕਿੱਟ ਵਾਲਾ ਬੈਗ ਵੀ ਖੋਹ ਲਿਆ। ਜਿਸ ’ਚ ਹਜ਼ਾਰਾਂ ਰੁਪਏ ਦੀ ਕੁਲੈਕਸ਼ਨ ਸੀ। ਇਸ ਤੋਂ ਬਾਅਦ ਦੋਵੇਂ ਮੋਟਰਸਾਈਕਲ ਸਮੇਤ ਥਾਣੇ ਲਿਜਾਣ ਲਈ ਕਹਿ ਕੇ ਮੁਹੱਲਾ ਮਹਿਤਾਬਗੜ੍ਹ ਲੈ ਗਏ। ਜਿੱਥੇ ਪਹਿਲਾਂ ਹੀ 6-7 ਨੌਜਵਾਨ ਮੌਜੂਦ ਸਨ। ਉਥੇ ਪਹੁੰਚ ਕੇ ਆਰੋਪੀਆਂ ਨੇ ਉਸਦੇ ਮੋਬਾਈਲ ਤੋਂ 2750 ਰੁਪਏ ਗੂਗਲ ਪੇਅ ‘ਤੇ ਟਰਾਂਸਫ਼ਰ ਕਰ ਲਏ। ਫਿਰ ਉਨ੍ਹਾਂ ਨੇ ਮੇਰੇ ਪਰਸ ਅਤੇ ਕਿਟਬੈਗ ਵਿੱਚੋਂ ਪੈਸੇ ਕੱਢ ਲਏ ਅਤੇ ਮੈਨੂੰ ਸਾਈਕਲ ਸਮੇਤ ਵਾਪਸ ਕਰ ਦਿੱਤੇ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਲਾਭ ਸਿੰਘ ਨੇ ਦੱਸਿਆ ਕਿ ਪੀੜਤ ਮਨਿੰਦਰ ਸਿੰਘ ਦੀ ਸ਼ਿਕਾਇਤ ‘ਤੇ ਦੋ ਮੁਲਜ਼ਮਾਂ ਅਮਰਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮੁਹੱਲਾ ਲਾਹੌਰੀ ਗੇਟ ਅਤੇ ਰਾਜ ਕੁਮਾਰ ਵਾਸੀ ਮੁਹੱਲਾ ਮਹਿਤਾਬਗੜ੍ਹ ਦੇ ਖ਼ਿਲਾਫ਼ ਥਾਣਾ ਸਿਟੀ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵਾਂ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

RELATED ARTICLES
- Advertisement -spot_imgspot_img

Video Advertisment

- Advertisement -spot_imgspot_img
- Download App -spot_img

Most Popular