Tuesday, July 1, 2025
HomeपंजाबHemkund Sahib Yatra 2023: ਹੇਮਕੁੰਟ ਸਾਹਿਬ ਨੇੜੇ ਵਾਪਰਿਆ ਹਾਦਸਾ, ਬਰਫ਼ ਦੀ ਚੱਟਾਨ...

Hemkund Sahib Yatra 2023: ਹੇਮਕੁੰਟ ਸਾਹਿਬ ਨੇੜੇ ਵਾਪਰਿਆ ਹਾਦਸਾ, ਬਰਫ਼ ਦੀ ਚੱਟਾਨ ਡਿੱਗੀ, ਛੇ ਸ਼ਰਧਾਲੂ ਬਚਾਏ, ਮਹਿਲਾ ਦੀ ਮੌਤ

Hemkund Sahib Yatra 2023: ਐਤਵਾਰ ਨੂੰ ਹੇਮਕੁੰਟ ਸਾਹਿਬ ਮਾਰਗ ‘ਤੇ ਬਰਫ਼ ਦੀ ਚੱਟਾਨ ਡਿੱਗ ਗਈ। ਇਹ ਘਟਨਾ ਹੇਮਕੁੰਟ ਸਾਹਿਬ ਤੋਂ ਇੱਕ ਕਿਲੋਮੀਟਰ ਪਹਿਲਾਂ ਅਟਲਕੋਟੀ ਵਿੱਚ ਵਾਪਰੀ। ਗਲੇਸ਼ੀਅਰ ਦਾ ਟੁਕੜਾ ਟੁੱਟਣ ਕਾਰਨ 6 ਸ਼ਰਧਾਲੂ ਫਸ ਗਏ। ਇਹ ਸਾਰੇ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।

ਹਾਸਲ ਜਾਣਕਾਰੀ ਮੁਤਾਬਕ ਛੇ ਵਿੱਚੋਂ ਪੰਜ ਲੋਕਾਂ ਨੂੰ SDRF ਦੀ ਟੀਮ ਨੇ ਬਚਾ ਲਿਆ। SDRF ਤੇ ITBP ਦੇ ਜਵਾਨਾਂ ਨੇ ਰਾਤ ਭਰ ਲਾਪਤਾ ਔਰਤ ਦੀ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ। ਔਰਤ ਦੀ ਲਾਸ਼ ਸੋਮਵਾਰ ਸਵੇਰੇ ਬਰਫ ‘ਚ ਦੱਬੀ ਹੋਈ ਮਿਲੀ।

ਦੱਸ ਦਈਏ ਕਿ 4 ਜੂਨ ਤੱਕ ਉੱਤਰਾਖੰਡ ‘ਚ ਸਥਿਤ ਇਸ ਤੀਰਥ ਸਥਾਨ ਦੇ 8,551 ਲੋਕ ਦਰਸ਼ਨ ਕਰ ਚੁੱਕੇ ਹਨ। ਇਹ ਅੰਕੜਾ ਉਤਰਾਖੰਡ ਸੈਰ ਸਪਾਟਾ ਵਿਭਾਗ ਨੇ ਜਾਰੀ ਕੀਤਾ ਹੈ। ਜਦੋਂਕਿ ਚਾਰਧਾਮ ਯਾਤਰਾ ਵਿੱਚ ਇਹ ਅੰਕੜਾ 20 ਲੱਖ ਨੂੰ ਪਾਰ ਕਰ ਗਿਆ ਹੈ। ਹੁਣ ਕਰੀਬ 20 ਲੱਖ ਲੋਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਜੋ ਯਾਤਰਾ ਦਾ ਇੰਤਜ਼ਾਰ ਕਰ ਰਹੇ ਹਨ।

ਉੱਤਰਾਖੰਡ ਸਰਕਾਰ ਮੁਤਾਬਕ ਹੁਣ ਤੱਕ ਸਭ ਤੋਂ ਵੱਧ 7.13 ਲੱਖ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ। ਭੀੜ ਨੂੰ ਕੰਟਰੋਲ ਕਰਨ ਲਈ ਕੇਦਾਰਨਾਥ ਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ 15 ਜੂਨ ਤੱਕ ਬੰਦ ਕਰ ਦਿੱਤੀ ਗਈ ਹੈ।

ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਦੇ ਸ਼ਰਧਾਲੂਆਂ ਦੀ ਗਿਣਤੀ 20 ਲੱਖ ਨੂੰ ਪਾਰ ਕਰ ਗਈ ਹੈ। ਇੰਨਾ ਹੀ ਨਹੀਂ 4 ਜੂਨ ਤੱਕ 40 ਲੱਖ ਤੋਂ ਵੱਧ ਸ਼ਰਧਾਲੂ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਸੈਰ ਸਪਾਟਾ ਵਿਭਾਗ ਦੀ ਰਿਪੋਰਟ ਮੁਤਾਬਕ ਮੌਸਮ ਸਾਫ ਹੋਣ ‘ਤੇ ਰੋਜ਼ਾਨਾ 60 ਹਜ਼ਾਰ ਤੋਂ ਵੱਧ ਸ਼ਰਧਾਲੂ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਤੇ ਯਮੁਨੋਤਰੀ ਧਾਮ ਦੇ ਦਰਸ਼ਨ ਕਰ ਰਹੇ ਹਨ।

 

यह भी पढ़े: Virat Kohli: ਓਡੀਸ਼ਾ ਰੇਲ ਹਾਦਸੇ ਨੇ ਖੇਡ ਜਗਤ ਨੂੰ ਝਿੰਜੋੜਿਆ, ਵਿਰਾਟ ਕੋਹਲੀ ਤੋਂ ਵੀਰੇਂਦਰ ਸਹਿਵਾਗ ਤੱਕ ਨੇ ਜਤਾਇਆ ਦੁੱਖ

RELATED ARTICLES
- Advertisment -spot_imgspot_img

Most Popular