Friday, June 20, 2025
Homeपंजाबਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ

ਮੋਹਾਲੀ: 10ਵੀਂ ਅਤੇ 12ਵੀਂ ਦੀ ਪ੍ਰੀਖਿਆ ਮਾਰਚ 2024 ਦੀ  ਰੈਗੂਲਰ ਕੈਟਾਗਰੀ, ਰੀ-ਅਪੀਅਰ, ਕੰਪਾਰਟਮੈਂਟ, ਵਾਧੂ ਵਿਸ਼ਿਆਂ ਅਤੇ ਸੁਧਾਰ ਸ਼੍ਰੇਣੀਆਂ ਨਾਲ ਸਬੰਧਤ ਪ੍ਰੀਖਿਆ ਫੀਸਾਂ ਜਮ੍ਹਾ ਕਰਵਾਉਣ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਫੀਸ ਦੁਬਾਰਾ ਜਮ੍ਹਾ ਕਰਵਾਉਣ ਲਈ ਇੱਕ ਆਖਰੀ ਮੌਕਾ ਦਿੱਤਾ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਨੇ ਦੱਸਿਆ ਕਿ 21 ਨਵੰਬਰ ਤੋਂ 30 ਨਵੰਬਰ ਤਕ ਆਨਲਾਈਨ ਪੋਰਟਲ ਨੂੰ ਮੁੜ ਨਿਰਧਾਰਤ ਫ਼ੀਸਾਂ ਨਾਲ ਖੋਲ੍ਹਿਆ ਜਾ ਰਿਹਾ ਹੈ, ਜੋ ਵਾਂਝੇ ਰਹਿ ਗਏ ਸਨ। ਪ੍ਰੀਖਿਆ ਕੰਟਰੋਲਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਵਿਸ਼ੇ ਜਾਂ ਵੇਰਵਿਆਂ ਦੀ ਸੋਧ ਲਈ ਮੁੜ ਨਿਰਧਾਰਤ ਫ਼ੀਸਾਂ ਸਮੇਤ 22 ਨਵੰਬਰ ਤੋਂ 1 ਦਸੰਬਰ ਤਕ ਦਾ ਸਮਾਂ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਆਨਲਾਈਨ ਦਰੁਸਤੀ ਪ੍ਰੋਫਾਰਮੇ ਸਮੇਤ ਲੋੜੀਂਦੇ ਦਸਤਾਵੇਜ਼ ਹਰ ਹਾਲਤ ਵਿਚ ਮੁਕੰਮਲ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ਵਿਚ ਨਿਰਧਾਰਤ ਫ਼ੀਸਾਂ ਸਮੇਤ ਜਮ੍ਹਾ ਕਰਵਾਏ ਜਾ ਸਕਦੇ ਹਨ।

ਇਸ ਤੋਂ ਇਲਾਵਾ ਇੰਟਰ ਬੋਰਡ ਮਾਈਗ੍ਰੇਸ਼ਨ ਕਰ ਰਹੇ ਉਮੀਦਵਾਰਾਂ ਨੂੰ ਸੋਧੀ ਹੋਈ ਫ਼ੀਸ ਸਮੇਤ ਪ੍ਰੀਖਿਆ ਫੀਸ ਅਦਾ ਕਰਨ ਲਈ 21 ਨਵੰਬਰ ਤੋਂ 30 ਨਵੰਬਰ ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਪਰੋਕਤ ਮਿਤੀਆਂ ਤੋਂ ਇਲਾਵਾ ਹੋਰ ਹਦਾਇਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ। ਵਧੇਰੇ ਜਾਣਕਾਰੀ ਲਈ ਸਿੱਖਿਆ ਬੋਰਡ ਦੀ ਵੈੱਬਸਾਈਟ ਅਤੇ ਸਕੂਲ ਲਾਗ-ਇਨ ਆਈਡੀ ਚੈੱਕ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਫ਼ੀਸ ਜਮ੍ਹਾ ਕਰਵਾਉਣ ਲਈ ਮਿਤੀਆਂ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।

यह भी पढ़े: ਨੈਸ਼ਨਲ ਹਾਈਵੇਅ ਨੂੰ ਲੈ ਕੇ ਤਾਜ਼ਾ ਅਪਡੇਟ, ਕਿਸਾਨਾਂ ਵੱਲੋਂ ਦਿੱਤੀ ਗਈ ਇਹ ਚੇਤਾਵਨੀ

RELATED ARTICLES
- Advertisment -spot_imgspot_img

Most Popular