IndiGo cancels nearly 200 flights : ਇੰਡੀਗੋ ਨੇ 200 ਦੇ ਕਰੀਬ ਉਡਾਣਾਂ ਕੀਤੀਆਂ ਰੱਦ ,ਰਿਫੰਡ ਜਾਂ ਰੀਬੁਕਿੰਗ ਦਾ ਵਿਕਲਪ ਵੀ ਨਹੀਂ

IndiGo cancels nearly 200 flights : ਮਾਈਕ੍ਰੋਸਾਫਟ ਸਰਵਰ ‘ਚ ਤਕਨੀਕੀ ਖਰਾਬੀ ਕਾਰਨ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਪਰ ਸਭ ਤੋਂ ਜ਼ਿਆਦਾ ਅਸਰ ਏਅਰਲਾਈਨਾਂ ‘ਤੇ ਪਿਆ ਹੈ। ਏਅਰਲਾਈਨ ਕੰਪਨੀ ਇੰਡੀਗੋ ਨੇ ਹੁਣ ਤੱਕ ਕੁੱਲ 192 ਉਡਾਣਾਂ ਰੱਦ ਕੀਤੀਆਂ ਹਨ।

ਇਨ੍ਹਾਂ ਰੱਦ ਹੋਈਆਂ ਉਡਾਣਾਂ ਕਾਰਨ ਯਾਤਰੀ ਦੁਚਿੱਤੀ ਵਿੱਚ ਹਨ ਕਿ ਕੀ ਰਿਫੰਡ ਜਾਂ ਰੀਬੁਕਿੰਗ ਹੋਵੇਗੀ ਜਾਂ ਨਹੀਂ। ਇਸ ਬਾਰੇ ‘ਚ ਇੰਡੀਗੋ ਏਅਰਲਾਈਨਜ਼ ਨੇ ਕਿਹਾ ਕਿ ਫਲਾਈਟ ਨੂੰ ਮੁੜ ਬੁੱਕ ਕਰਨ ਜਾਂ ਰਿਫੰਡ ਦਾ ਦਾਅਵਾ ਕਰਨ ਦਾ ਵਿਕਲਪ ਅਸਥਾਈ ਤੌਰ ‘ਤੇ ਉਪਲਬਧ ਨਹੀਂ ਹੈ।

 


ਮੁੰਬਈ, ਗੋਆ, ਦਿੱਲੀ, ਬਰਲਿਨ ਅਤੇ ਸਿਡਨੀ ਹਵਾਈ ਅੱਡਿਆਂ ‘ਤੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਵਰ ਬੰਦ ਹੋਣ ਕਾਰਨ ਯਾਤਰੀਆਂ ਨੂੰ ਚੈੱਕ-ਇਨ ਅਤੇ ਚੈੱਕ ਆਊਟ ਕਰਨ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਫਲਾਈਟ ਦੇ ਸੰਚਾਲਨ ‘ਚ ਦਿੱਕਤਾਂ ਆਈਆਂ।


ਬਹੁਤ ਸਾਰੇ ਯਾਤਰੀਆਂ ਨੂੰ ਇਹ ਜਾਣਕਾਰੀ ਵੀ ਨਹੀਂ ਮਿਲੀ ਕਿ ਉਨ੍ਹਾਂ ਦੀ ਫਲਾਈਟ ਰੱਦ ਹੋ ਗਈ ਹੈ। ਏਅਰਪੋਰਟ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਇਸ ਦੌਰਾਨ ਭਾਰਤੀ ਏਅਰਲਾਈਨ ਇੰਡੀਗੋ ਨੇ 192 ਉਡਾਣਾਂ ਰੱਦ ਕਰ ਦਿੱਤੀਆਂ ਹਨ ਅਤੇ ਸਾਰੀਆਂ ਉਡਾਣਾਂ ਦੀ ਸੂਚੀ ਸਾਂਝੀ ਕੀਤੀ ਹੈ। ਰੱਦ ਕੀਤੀਆਂ ਉਡਾਣਾਂ ਵਿੱਚੋਂ 10 ਸ਼ਨੀਵਾਰ (20 ਜੁਲਾਈ) ਤੋਂ ਅਤੇ 182 ਸ਼ੁੱਕਰਵਾਰ (19 ਜੁਲਾਈ) ਦੀਆਂ ਉਡਾਣਾਂ ਹਨ।

ਨਾਲ ਹੀ, ਏਅਰਲਾਈਨ ਕੰਪਨੀ ਨੇ ਆਪਣੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਇੰਡੀਗੋ ਦੇ ਕਈ ਕੇਂਦਰਾਂ ‘ਤੇ ਦਿੱਕਤਾਂ ਵਧ ਗਈਆਂ ਹਨ। ਇਸ ਕਾਰਨ ਕੰਪਨੀ ਨੇ 24 ਘੰਟੇ ਦਾ ਸਮਾਂ ਮੰਗਿਆ ਹੈ। ਓਥੇ ਹੀ ਮਾਈਕ੍ਰੋਸਾਫਟ ਨਾਲ ਆਈਟੀ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਸੰਪਰਕ ‘ਚ ਹੈ। ਹਾਲਾਂਕਿ ਚੇਨਈ, ਹੈਦਰਾਬਾਦ, ਪਟਨਾ, ਗੋਆ ਸਮੇਤ ਕਈ ਹਵਾਈ ਅੱਡਿਆਂ ‘ਤੇ ਮੈਨੂਅਲ ਚੈੱਕ-ਇਨ ਸ਼ੁਰੂ ਹੋ ਗਿਆ ਹੈ।