Sunday, December 15, 2024
spot_imgspot_img
spot_imgspot_img
HomeपंजाबSidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਜਨਮਦਿਨ 'ਤੇ...

Sidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਜਨਮਦਿਨ ‘ਤੇ ਚਰਨ ਕੌਰ ਦੀ ਭਾਵੁਕ ਪੋਸਟ, ਬੋਲੀ- ‘ਰੱਬ ਲੰਬੀ ਉਮਰ ਦੇਵੇ ਤਾਂਕਿ ਆਪਣੇ ਦੁਸ਼ਮਣਾਂ ਦੀ…’

Charan Kaur Emotional Post On Balkaur Singh Birthday: ਸਿੱਧੂ ਮੂਸੇਵਾਲਾ ਦੀ ਮੌਤ ਨੂੰ 2024 ‘ਚ ਦੋ ਸਾਲ ਪੂਰੇ ਹੋਣ ਜਾ ਰਹੇ ਹਨ। ਆਪਣੇ ਮਰਹੂਮ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਮੂਸੇਵਾਲਾ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਦਰਮਿਆਨ ਅੱਜ ਯਾਨਿ 5 ਜਨਵਰੀ ਨੂੰ ਬਲਕੌਰ ਸਿੰਘ ਦੇ ਜਨਮਦਿਨ ‘ਤੇ ਚਰਨ ਕੌਰ ਦੀ ਸੋਸ਼ਲ ਮੀਡੀਆ ਪੋਸਟ ਚਰਚਾ ‘ਚ ਬਣੀ ਹੋਈ ਹੈ।  ਆਪਣੇ ਪਤੀ ਦੇ ਜਨਮਦਿਨ ‘ਤੇ ਚਰਨ ਕੌਰ ਨੇ ਬੇਹੱਦ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦੀ ਪੁਰਾਣੀ ਪੋਸਟ ਦਾ ਸਕ੍ਰੀਨਸ਼ੌਟ ਲੈਕੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ। ਮੂਸੇਵਾਲਾ ਨੇ ਲਿਿਖਿਆ ਸੀ, ‘ਜਨਮਦਿਨ ਮੁਬਾਰਕ ਫਾਦਰ ਸਾਬ, ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ।’ ਮੂਸੇਵਾਲਾ ਦੀ ਇਸੇ ਪੋਸਟ ਨੂੰ ਸ਼ੇਅਰ ਕਰਦਿਆਂ ਚਰਨ ਕੌਰ ਨੇ ਬੇਹੱਦ ਭਾਵੁਕ ਕੈਪਸ਼ਨ ਲਿਖੀ।

 

View this post on Instagram

 

A post shared by Charan Kaur (@charan_kaur5911)


ਉਨ੍ਹਾਂ ਨੇ ਕਿਹਾ, ‘ਸ਼ੁਭ ਜੋ ਤੁਸੀਂ ਕਿਹਾ ਉਹ ਸੱਚ ਹੋਇਆ ਸੱਚੀਓ ਤੁਸੀ ਆਪਣੀ ਉਮਰ ਅਪਣੇ ਬਾਪੂ ਜੀ ਨੂੰ ਲਾਗੇ ਸਾਨੂੰ ਨੀ ਚਾਹੀਦੀ। ਤੁਹਾਡੀ ਇਹ ਵਿਸ਼ ਸਾਨੂੰ ਤਾਂ ਬਸ ਤੁਸੀਂ ਚਾਹੀਦੇ ਸੀ। ਚੱਲੋ ਜੋ ਵਾਹਿਗੁਰੂ ਦੀ ਮਰਜੀ। ਪਰ ਅੱਜ ਵੀ ਅਸੀਂ ਤੁਹਾਨੂੰ ਅਪਣੇ ਨਾਲ ਹੀ ਮਹਿਸੂਸ ਕਰਦੇ ਆਂ। ਤੁਸੀਂ ਕਿਤੇ ਗਏ ਹੀ ਨਹੀਂ, ਪਰ ਅੱਜ ਤੇਰੇ ਬਾਪੂ ਦਾ ਜਨਮ ਦਿਨ ਐ ਵਾਹਿਗੁਰੂ ਅੱਗੇ ਅਰਦਾਸ ਕਰਦੀ ਆਂ। ਰੱਬ ਤੇਰੇ ਬਾਪੂ ਜੀ ਦੀ ਲੰਬੀ ਉਮਰ ਕਰੇ ਤੇਰੇ ਦੁਸ਼ਮਣਾਂ ਦੀ ਬਰਬਾਦੀ ਅਪਣੇ ਅੱਖੀਂ ਦੇਖ ਸਕਣ। ਸਾਨੂੰ ਹਮੇਸ਼ਾ ਮਾਣ ਰਹੂਗਾ ਕਿ ਅਸੀਂ ਤੈਨੂੰ ਜਨਮ ਦਿੱਤਾ ਅਤੇ ਤੁਸੀਂ ਸਨੂੰ ਐਨਾ ਮਾਣ ਦਵਾਇਆ। ਅੱਜ ਕਰੋੜਾਂ ਦੀ ਗਿਣਤੀ ਵਿੱਚ ਤੇਰੇ ਭੈਣ ਭਰਾਵਾਂ ਨੇ ਸਾਨੂੰ ਬੇਬੇ ਬਾਪੂ ਵਾਲਾ ਮਾਣ ਬਖ਼ਸ਼ਿਆ। ਮੈ ਵਾਹਿਗੁਰੂ ਅੱਗੇ ਅਰਦਾਸ ਕਰਦੀ ਆਂ, ਜਿੰਨੇ ਵਾਰੀ ਵਾਹਿਗੁਰੂ ਮੈਨੂੰ ਇਸ ਧਰਤਤੀ ਤੇ ਭੇਜੇ ਤੂੰ ਮੇਰਾ ਪੁੱਤ ਤੇ ਮੈਂ ਤੇਰੀ ਮਾਂ ਹੋਵਾਂ ਲਵ ਯੂ ਪੁੱਤ ਜਿਥੇ ਵੀ ਹੋਵੋਂ ਖੁਸ਼ ਰਹੋਂ’। ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਡੇਢ ਸਾਲ ਬਾਅਦ ਅੱਜ ਵੀ ਇਨਸਾਫ ਅਧੂਰਾ ਹੈ।

यह भी पढ़े: ਨਿਊਜ਼ੀਲੈਂਡ ਦੀ ਇਸ ਲੀਡਰ ਦਾ ਜ਼ਬਰਦਸਤ ਭਾਸ਼ਣ ਹੋ ਰਿਹਾ ਵਾਇਰਲ, ਜਾਣੋ ਕੌਣ ਹੈ ਇਹ ਔਰਤ, ਵੇਖੋ ਵੀਡੀਓ

 

RELATED ARTICLES

Video Advertisment

- Advertisement -spot_imgspot_img
- Download App -spot_img

Most Popular