ਜਲੰਧਰ ਦੇ ਪਿੰਡ ਟਿੱਬਾ ਨੇੜੇ ਗੁੜ ਬਣਾਉਣ ਵਾਲੇ ਕੜਾਹੇ ਵਿਚ ਡਿੱਗਣ ਕਾਰਨ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਹੈ ਕਿ ਗੁੜ ਬਣਾਉਣ ਦੌਰਾਨ ਤਿਲਕ ਕੇ ਕੜਾਹੀ ਵਿੱਚ ਡਿੱਗਣ ਕਾਰਨ ਕਿਸਾਨ ਸੁਰਿੰਦਰ ਸਿੰਘ (70) ਵਾਸੀ ਪਿੰਡ ਟਿੱਬਾ ਬੁਰੀ ਤਰ੍ਹਾਂ ਝੁਲਸ ਗਿਆ।
ਉਸ ਨੂੰ ਤੁਰਤ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੇ ਪਰਿਵਾਰ ਨੇ ਦੱਸਿਆ ਕਿ ਸੁਰਿੰਦਰ ਸਿੰਘ ਪਿੰਡ ਮੁੰਡੀ ਮੋੜ ਨੇੜੇ ਇਕ ਰੋਲਰ ਉਤੇ ਗੰਨਾ ਲੈ ਕੇ ਗਿਆ ਸੀ। ਗੁੜ ਬਣਾਉਂਦੇ ਸਮੇਂ ਅਚਾਨਕ ਕੜਾਹੇ ਵਿਚ ਡਿੱਗ ਗਿਆ।
यह भी पढ़े: ਮੁੱਖ ਮੰਤਰੀ ਨੇ 2487 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲਈ ਸੌਂਪੇ ਨਿਯੁਕਤੀ ਪੱਤਰ