Thursday, April 24, 2025
HomeपंजाबJammu and Kashmir: ਕੁਪਵਾੜਾ ਸੈਕਟਰ 'ਚ LOC 'ਤੇ ਪੰਜ ਅੱਤਵਾਦੀ ਢੇਰ

Jammu and Kashmir: ਕੁਪਵਾੜਾ ਸੈਕਟਰ ‘ਚ LOC ‘ਤੇ ਪੰਜ ਅੱਤਵਾਦੀ ਢੇਰ

Jammu and Kashmir: ਜੰਮੂ-ਕਸ਼ਮੀਰ ‘ਚ ਭਾਰਤ-ਪਾਕਿ ਸਰਹੱਦ ਕੰਟਰੋਲ ਰੇਖਾ ਦੇ ਨਾਲ ਲੱਗਦੇ ਕੁਪਵਾੜਾ ਜ਼ਿਲ੍ਹੇ ਦੇ ਨੇੜੇ ਸੁਰੱਖਿਆ ਏਜੰਸੀਆਂ ਦੇ ਅੱਤਵਾਦੀਆਂ ਨਾਲ ਮੁਕਾਬਲੇ ‘ਚ 5 ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਪੁਲਿਸ ਅਤੇ ਫੌਜ ਦੇ ਸਾਂਝੇ ਆਪਰੇਸ਼ਨ ‘ਚ ਮਾਰਿਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਆਧਾਰ ‘ਤੇ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਸੀ ਅਤੇ ਇਸ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਸੁਰੱਖਿਆ ਏਜੰਸੀਆਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਇਸ ਮੁਕਾਬਲੇ ‘ਚ 5 ਪਾਕਿਸਤਾਨੀ ਅੱਤਵਾਦੀ ਮਾਰੇ ਗਏ ਹਨ।

ਫੌਜ ਨੇ ਵੀਰਵਾਰ (15 ਜੂਨ) ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਕੰਟਰੋਲ ਰੇਖਾ ਦੇ ਨੇੜੇ ਤੋਂ ਵੱਡੀ ਗਿਣਤੀ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕ੍ਰਿਸ਼ਨਾ ਘਾਟੀ ਸੈਕਟਰ ‘ਚ ਤਲਾਸ਼ੀ ਮੁਹਿੰਮ ਦੌਰਾਨ ਇਹ ਬਰਾਮਦਗੀ ਹੋਈ ਹੈ, ਜਿਸ ‘ਚ ਪਾਕਿਸਤਾਨ ‘ਚ ਬਣੇ ਸਟੀਲ ਕੋਰ ਕਾਰਤੂਸ ਅਤੇ ਦਵਾਈਆਂ ਵੀ ਸ਼ਾਮਲ ਹਨ।

यह भी पढ़े: US Virginia Nurse: ਇੱਕ ਹੀ ਹਸਪਤਾਲ ਦੀਆਂ 12 ਨਰਸਾਂ ਇਕੱਠਿਆਂ ਪ੍ਰੈਗਨੈਂਟ! ਕਈਆਂ ਦੀ ਡਿਲਵਰੀ ਡੇਟ ਵੀ ਸੇਮ, ਸਾਲ ਦੇ ਅਖੀਰ ਤੱਕ ਬਣਨਗੀਆਂ ਮਾਂ

RELATED ARTICLES
- Advertisement -spot_imgspot_img
- Download App -spot_img

Most Popular