Jammu & Kashmir Terrorists attack : ਕਠੂਆ ’ਚ ਅੱਤਵਾਦੀਆਂ ਨੇ ਫ਼ੌਜ ਦੀਆਂ ਗੱਡੀਆਂ ’ਤੇ ਕੀਤੀ ਗੋਲੀਬਾਰੀ ,4 ਜਵਾਨ ਸ਼ਹੀਦ, 6 ਹੋਰ ਜ਼ਖ਼ਮੀ

Jammu & Kashmir Terrorists attack : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਮਾਚੇਦੀ ਇਲਾਕੇ ’ਚ ਅੱਤਵਾਦੀਆਂ ਨੇ ਫੌਜ ਦੀਆਂ ਗੱਡੀਆਂ ’ਤੇ ਗੋਲੀਬਾਰੀ ਕੀਤੀ, ਜਿਸ ’ਚ ਘੱਟੋ-ਘੱਟ ਚਾਰ ਜਵਾਨ ਸ਼ਹੀਦ ਹੋ ਗਏ ਅਤੇ 6 ਹੋਰ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਕਠੂਆ ਸ਼ਹਿਰ ਤੋਂ 150 ਕਿਲੋਮੀਟਰ ਦੂਰ ਲੋਹਾਈ ਮਲਹਾਰ ਦੇ ਬਦਨੋਤਾ ਪਿੰਡ ’ਚ ਉਸ ਸਮੇਂ ਵਾਪਰੀ ਜਦੋਂ ਫੌਜ ਦੀਆਂ ਕੁੱਝ ਗੱਡੀਆਂ ਇਲਾਕੇ ’ਚ ਨਿਯਮਿਤ ਗਸ਼ਤ ’ਤੇ ਸਨ।

ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਖ਼ਬਰ ਲਿਖੇ ਜਾਣ ਤਕ ਗੋਲੀਬਾਰੀ ਜਾਰੀ ਸੀ। ਅਧਿਕਾਰੀਆਂ ਨੇ ਦਸਿਆ ਕਿ ਵਾਧੂ ਸੁਰੱਖਿਆ ਬਲਾਂ ਨੂੰ ਇਲਾਕੇ ’ਚ ਭੇਜਿਆ ਗਿਆ ਹੈ।