Saturday, June 28, 2025
HomeपंजाबJassie Gill: ਪੰਜਾਬੀ ਗਾਇਕ ਜੱਸੀ ਗਿੱਲ ਦੇ ਘਰ ਆਈ ਖੁਸ਼ੀ, ਦੂਜੀ ਵਾਰ...

Jassie Gill: ਪੰਜਾਬੀ ਗਾਇਕ ਜੱਸੀ ਗਿੱਲ ਦੇ ਘਰ ਆਈ ਖੁਸ਼ੀ, ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ

Jassie Gill Blessed With Baby Boy: ਪੰਜਾਬੀ ਗਾਇਕ ਜੱਸੀ ਗਿੱਲ ਦੇ ਘਰ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਗਿੱਲ ਨੇ ਬੇਟੇ ਨੂੰ ਜਨਮ ਦਿੱਤਾ ਹੈ। ਦੱਸ ਦਈਏ ਕਿ ਜੱਸੀ ਗਿੱਲ ਦੇ ਘਰ 10 ਮਾਰਚ ਨੂੰ ਬੇਟੇ ਜੈਜ਼ਵਿਨ ਸਿੰਘ ਗਿੱਲ ਨੇ ਜਨਮ ਲਿਆ ਸੀ। ਹੁਣ 3 ਮਹੀਨੇ ਬਾਅਦ ਜੱਸੀ ਗਿੱਲ ਨੇ ਬੇਟੇ ਦਾ ਚਿਹਰਾ ਸਭ ਨੂੰ ਦਿਖਾਇਆ ਹੈ।

ਜੱਸੀ ਗਿੱਲ ਨੇ ਨਵਜੰਮੇ ਪੁੱਤਰ ਜੈਜ਼ਵਿਨ ਗਿੱਲ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਤੇ ਫੈਨਜ਼ ਰੱਜ ਕੇ ਪਿਆਰ ਲੁਟਾ ਰਹੇ ਹਨ। ਵੀਡੀਓ ‘ਚ ਜੈਜ਼ਵਿਨ ਆਪਣੀ ਵੱਡੀ ਭੇਣ ਰੂਜਸ ਕੌਰ ਗਿੱਲ ਦੀ ਗੋਦੀ ‘ਚ ਨਜ਼ਰ ਆ ਰਿਹਾ ਹੈ। ਇਹ ਵੀਡੀਓ ਮਿੰਟਾਂ ‘ਚ ਹੀ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਿਆ। ਫੈਨਜ਼ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਜੱਸੀ ਗਿੱਲ ਨੂੰ ਖੂਬ ਵਧਾਈਆਂ ਦੇ ਰਹੇ ਹਨ। ਇਸ ਪਿਆਰੀ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, ‘ਤੁਹਾਨੂੰ ਆਪਣੇ ਨੰਨ੍ਹੇ ਸ਼ਹਿਜ਼ਾਦੇ ਜੈਜ਼ਵਿਨ ਗਿੱਲ ਨਾਲ ਮਿਲਵਾ ਰਿਹਾ ਹਾਂ। ਤੂੰ ਅੱਜ ਤੋਂ ਠੀਕ 90 ਦਿਨਾਂ ਪਹਿਲਾਂ ਦੁਨੀਆ ‘ਚ ਆਇਆਂ ਸੀ। ਤੂੰ ਸਾਡੀ ਛੋਟੀ ਜਿਹੀ ਅਸੀਸ ਹੈਂ। ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ। 3 ਮਹੀਨੇ ਮੁਬਾਰਕ ਮੇਰੇ ਬੇਟੇ।’

 

 

View this post on Instagram

 

A post shared by Jassie Gill (@jassie.gill)

ਦੱਸ ਦਈਏ ਕਿ ਜੱਸੀ ਗਿੱਲ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਹੀ ਨਹੀਂ ਗਿੱਲ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਬਾਲੀਵੁਡ ਤੱਕ ਨਾਮ ਕਮਾਇਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਜੱਸੀ ਗਿੱਲ ਹਾਲ ਹੀ ‘ਚ ਸਲਮਾਨ ਖਾਨ ਨਾਲ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ ‘ਚ ਨਜ਼ਰ ਆਇਆ ਸੀ।’

यह भी पढ़े: https://newstrendz.co.in/punjab/somalia-attack-terrorist-attack-in-the-capital-of-somalia-9-dead-20-injured-this-organization-claimed-responsibility-for-the-attack/

RELATED ARTICLES
- Advertisment -spot_imgspot_img

Most Popular