Friday, March 14, 2025
spot_imgspot_img
spot_imgspot_img
HomeपंजाबManipur Violence : ਮਨੀਪੁਰ 'ਚ ਫਿਰ ਭੜਕੀ ਹਿੰਸਾ, ਗੋਲੀਬਾਰੀ 'ਚ 9 ਲੋਕਾਂ...

Manipur Violence : ਮਨੀਪੁਰ ‘ਚ ਫਿਰ ਭੜਕੀ ਹਿੰਸਾ, ਗੋਲੀਬਾਰੀ ‘ਚ 9 ਲੋਕਾਂ ਦੀ ਮੌਤ, ਕਈ ਜ਼ਖਮੀ

Manipur Violence: ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਖਮੇਨਲੋਕ ਖੇਤਰ ਵਿੱਚ ਤਾਜ਼ਾ ਹਿੰਸਾ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਹਿੰਸਾ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਵੀ ਸਾਹਮਣੇ ਆਈ ਹੈ।

ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਮੰਗਲਵਾਰ (13 ਜੂਨ) ਨੂੰ ਉਗਰਵਾਦੀਆਂ ਵੱਲੋਂ ਕੀਤੀ ਗਈ ਅਚਾਨਕ ਗੋਲੀਬਾਰੀ ‘ਚ 9 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 9 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਖਮੇਨਲੋਕ ਪਿੰਡ ਦੇ ਕਈ ਘਰਾਂ ਨੂੰ ਵੀ ਅੱਗ ਲਗਾ ਦਿੱਤੀ। ਤਾਮੇਂਗਲੋਂਗ ਜ਼ਿਲੇ ਦੇ ਗੋਬਾਜੰਗ ‘ਚ ਵੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਮਰਨ ਵਾਲੇ 9 ਲੋਕਾਂ ਵਿੱਚ ਇੱਕ ਔਰਤ ਵੀ ਸ਼ਾਮਲ 

ਇੰਫਾਲ ਪੂਰਬੀ ਪੁਲਿਸ ਕਮਿਸ਼ਨਰ ਸ਼ਿਵਕਾਂਤ ਸਿੰਘ ਨੇ ਕਿਹਾ ਕਿ ਖਾਮੇਨਲੋਕ ਖੇਤਰ ਵਿੱਚ ਹੋਈ ਤਾਜ਼ਾ ਹਿੰਸਾ ਵਿੱਚ 9 ਲੋਕ ਮਾਰੇ ਗਏ ਅਤੇ 10 ਜ਼ਖਮੀ ਹੋ ਗਏ ਹਨ। ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐਨਡੀਟੀਵੀ ਦੀ ਰਿਪੋਰਟ ਮੁਤਾਬਕ ਮਰਨ ਵਾਲੇ 9 ਲੋਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਕਈ ਜ਼ਖਮੀਆਂ ਨੂੰ ਇਲਾਜ ਲਈ ਇੰਫਾਲ ਲਿਜਾਇਆ ਗਿਆ ਹੈ।

ਹਿੰਸਾ ‘ਚ ਮਰਨ ਵਾਲਿਆਂ ‘ਚੋਂ ਕਈਆਂ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਅਤੇ ਗੋਲੀਆਂ ਦੇ ਜ਼ਖਮ ਮਿਲੇ ਹਨ। ਮਨੀਪੁਰ ਵਿੱਚ ਤਾਜ਼ਾ ਹਿੰਸਾ ਨੇ ਰਾਜ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਦਿੱਤਾ ਹੈ। ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਸ਼ਾਂਤੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰਾਖਵੇਂਕਰਨ ਨੂੰ ਲੈ ਕੇ ਮੀਤੀ ਅਤੇ ਕੁਕੀ ਭਾਈਚਾਰੇ ਵਿਚਾਲੇ ਝੜਪ ਹੋ ਗਈ ਸੀ। ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ,ਜਦੋਂ ਇੱਕ ਦਿਨ ਪਹਿਲਾਂ ਹੀ ਕਰਫਿਊ ਵਿੱਚ ਢਿੱਲ ਦਿੱਤੀ ਗਈ ਸੀ। ਖਾਮੇਨਲੋਕ ਖੇਤਰ ‘ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਣਾਅ ਬਣਿਆ ਹੋਇਆ ਸੀ।

RELATED ARTICLES
- Download App -spot_img

Most Popular