ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਕੜਾਕੇ ਦੀ ਠੰਡ ਜਾਰੀ ਹੈ। ਐਤਵਾਰ ਸਵੇਰੇ ਵੀ ਪੂਰੇ ਇਲਾਕੇ ‘ਚ ਸੰਘਣੀ ਧੁੰਦ ਛਾਈ ਰਹੀ। ਇਸ ਦੌਰਾਨ ਜ਼ੀਰੋ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਕਈ ਰਾਜਾਂ ਵਿਚ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਬਹੁਤ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 5 ਤੋਂ 6 ਦਿਨਾਂ ਤੱਕ ਹਾਲਾਤ ਇਸੇ ਤਰ੍ਹਾਂ ਹੀ ਰਹਿਣ ਵਾਲੇ ਹਨ। ਕਈ ਸੂਬਿਆਂ ‘ਚ ਧੁੱਪ ਵੀ ਨਿਕਲ ਰਹੀ ਹੈ ਪਰ ਠੰਡੀ ਹਵਾ ਕਾਰਨ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਇਸ ਧੁੰਦ ਕਾਰਨ 10 ਤੋਂ ਵੱਧ ਅੰਤਰਰਾਸ਼ਟਰੀ ਅਤੇ 25 ਘਰੇਲੂ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ ਵੱਲ ਆਉਣ ਵਾਲੀਆਂ ਘੱਟੋ-ਘੱਟ 22 ਟਰੇਨਾਂ ਲੇਟ ਹੋ ਰਹੀਆਂ ਹਨ।
ਟ੍ਰੈਫਿਕ ਐਡਵਾਈਜ਼ਰੀ ਦੇ ਅਨੁਸਾਰ, ਯਾਤਰੀਆਂ ਨੂੰ ਹਾਈਵੇਅ ‘ਤੇ ਫੌਗ ਲਾਈਟਾਂ ਨਾਲ ਬਹੁਤ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਜ਼ਰੂਰਤ ਹੈ। ਖਾਸ ਤੌਰ ‘ਤੇ ਐਕਸਪ੍ਰੈੱਸ ਵੇਅ ‘ਤੇ ਸਵੇਰੇ ਧੁੰਦ ਦੇ ਘੱਟ ਹੋਣ ਤੱਕ ਯਾਤਰਾ ਨੂੰ ਰੋਕਣਾ ਹੋਵੇਗਾ। ਅੰਮ੍ਰਿਤਸਰ, ਚੰਡੀਗੜ੍ਹ, ਪਟਿਆਲਾ, ਅੰਬਾਲਾ, ਗੰਗਾਨਗਰ, ਪਾਲਮ, ਸਫਦਰਜੰਗ, ਲਖਨਊ ਵਿੱਚ ਬਹੁਤ ਸੰਘਣੀ ਧੁੰਦ ਦੇਖੀ ਗਈ ਹੈ। ਭਾਰਤ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਸ਼ਹਿਰਾਂ ਲਈ ਇੱਕ ਔਂਰਜ ਚਿਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ, ਸੰਘਣੀ ਧੁੰਦ ਅਤੇ ਹਵਾਈ ਅੱਡੇ ਦੇ ਰਨਵੇਅ ‘ਤੇ ਘੱਟ ਵਿਜ਼ੀਬਿਲਟੀ ਦੇ ਮੱਦੇਨਜ਼ਰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ‘ਤੇ ਉਡਾਣਾਂ ਦਾ ਸੰਚਾਲਨ ਵਿਘਨ ਪਿਆ ਹੈ। ਆਈਐਮਡੀ ਨੇ ਭਵਿੱਖਬਾਣੀ ਕੀਤੀ ਹੈ ਕਿ 16 ਤੋਂ 17 ਜਨਵਰੀ ਤੱਕ ਅਗਲੇ 3-4 ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਮੌਜੂਦਾ ਸੀਤ ਲਹਿਰ ਦੇ ਹਾਲਾਤ ਘੱਟ ਹੋਣ ਦੀ ਸੰਭਾਵਨਾ ਨਹੀਂ ਹੈ।
यह भी पढ़े: Chandigarh School closed: ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, 20 ਜਨਵਰੀ ਤੱਕ ਆਨਲਾਈਨ ਲੱਗਣਗੀਆਂ ਕਲਾਸਾਂ