ਆਜ਼ਾਦੀ ਦਿਵਸ ਮੌਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਮਿਲੇਗਾ ਬਹਾਦਰੀ ਤੇ ਸੇਵਾ ਮੈਡਲ

78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਪੰਜਾਬ ਪੁਲਿਸ ਦੀਆਂ ਬਿਹਤਰ ਸੇਵਾਵਾਂ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਬਹਾਦਰੀ ਮੈਡਲ, ਪ੍ਰੈਜ਼ੀਡੈਂਟ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਸਰਵਿਸ (PPMDS) ਅਤੇ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ (PMMS) ਨਾਲ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਪੁਲਿਸ ਦੇ ਦੋ ਅਫਸਰਾਂ ਨੂੰ ਜ਼ੀਡੈਂਟ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਸਰਵਿਸ ਦਿੱਤਾ ਜਾਵੇਗਾ। ਜਿਨ੍ਹਾਂ ਵਿੱਚੋਂ ਨੀਰਜਾ ਵੋਰੁਵਰੂ, ਵਧੀਕ ਡਾਇਰੈਕਟਰ ਜਨਰਲ ਅਤੇ ਮਨਮੋਹਨ ਕੁਮਾਰ, ਅਸਿਸਟੈਂਟ ਇੰਸਪੈਕਟਰ ਜਨਰਲ ਨੂੰ ਇਹ ਮੈਡਲ ਮਿਲੇਗਾ।

ਪੰਜਾਬ ਪੁਲਿਸ ਦੇ 7 ਮੁਲਜ਼ਮਾਂ ਨੂੰ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਨ੍ਹਾਂ ਵਿੱਚੋਂ ਸੰਦੀਪ ਗੋਇਲ, ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ, ਬਿਕਰਮਜੀਤ ਸਿੰਘ ਬਰਾੜ, ਡਿਪਟੀ ਐਸ.ਪੀ, ਰਾਜਨ ਪਰਮਿੰਦਰ ਸਿੰਘ, ਡਿਪਟੀ ਸੁਪਰਡੈਂਟ, ਪੁਸ਼ਵਿੰਦਰ ਸਿੰਘ, ਇੰਸਪੈਕਟਰ (ਐਲ.ਆਰ.), ਜਸਪ੍ਰੀਤ ਸਿੰਘ, ਸਬ-ਇੰਸਪੈਕਟਰ (ਐਲ.ਆਰ.), ਗੁਰਪ੍ਰੀਤ ਸਿੰਘ, ਸਬ-ਇੰਸਪੈਕਟਰ (ਐਲ.ਆਰ.) ਅਤੇ ਸੁਖਰਾਜ ਸਿੰਘ ਕਾਂਸਟੇਬਲ-2 ਇਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਦੇ ਨਾਲ ਹੀ 7 ਨੂੰ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ (PMMS) ਨਾਲ ਜਗਵਿੰਦਰ ਸਿੰਘ, ਕਮਾਂਡੈਂਟ, ਪੰਜਾਬ, ਗੁਰਬਖਸ਼ੀਸ਼ ਸਿੰਘ ਮਾਨ, ਡਿਪਟੀ ਸੁਪਰਡੈਂਟ ਆਫ ਪੁਲਿਸ, ਸੰਜੀਵ ਕੁਮਾਰ, ਡਿਪਟੀ ਸੁਪਰਡੈਂਟ ਆਫ਼ ਪੁਲਿਸ, ਅਮਰਬੀਰ ਸਿੰਘ, ਇੰਸਪੈਕਟਰ, ਰਵਿੰਦਰ ਸਿੰਘ, ਸਬ ਇੰਸਪੈਕਟਰ, ਗੁਰਦੇਵ ਸਿੰਘ, ਸਹਾਇਕ ਸਬ ਇੰਸਪੈਕਟਰ, ਨਰੇਸ਼ ਕੁਮਾਰ, ਸਹਾਇਕ ਸਬ-ਇੰਸਪੈਕਟਰ ਨੂੰ ਸਨਮਾਨਿਤ ਕੀਤਾ ਜਾਵੇਗਾ।

ਦੱਸ ਦੇਈਏ ਕਿ ਹਰਿਆਣਾ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨੂੰ ਝਟਕਾ ਲੱਗਾ ਹੈ। ਇਨ੍ਹਾਂ ਤਿੰਨਾਂ ਰਾਜਾਂ ਨੂੰ ਬਹਾਦਰੀ ਮੈਡਲ ਸੂਚੀ ਵਿੱਚ ਇੱਕ ਵੀ ਥਾਂ ਨਹੀਂ ਮਿਲੀ ਹੈ। ਜਦੋਂ ਕਿ ਪੰਜਾਬ ਦੇ 7 ਅਫਸਰਾਂ ਦੇ ਨਾਂ ਅੱਗੇ ਰੱਖੇ ਗਏ ਸਨ।

ਬਹਾਦਰੀ ਮੈਡਲ ਕੀ ਹਨ?
ਬਹਾਦਰੀ ਪੁਰਸਕਾਰ ਹਥਿਆਰਬੰਦ ਬਲਾਂ, ਹੋਰ ਕਾਨੂੰਨੀ ਤੌਰ ‘ਤੇ ਗਠਿਤ ਬਲਾਂ ਅਤੇ ਨਾਗਰਿਕਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਮਾਨਤਾ ਦੇਣ ਲਈ ਦਿੱਤੇ ਜਾਂਦੇ ਹਨ। ਇਹ ਬਹਾਦਰੀ ਪੁਰਸਕਾਰ ਸਾਲ ਵਿੱਚ ਦੋ ਵਾਰ ਐਲਾਨੇ ਜਾਂਦੇ ਹਨ। ਪਹਿਲਾਂ ਗਣਤੰਤਰ ਦਿਵਸ ਦੇ ਮੌਕੇ ਅਤੇ ਫਿਰ ਸੁਤੰਤਰਤਾ ਦਿਵਸ ਦੇ ਮੌਕੇ ‘ਤੇ।