ਸ਼੍ਰੋਮਣੀ ਕਮੇਟੀ ਦੇ ਮੈਂਬਰ ਦੋ ਸਕੇ ਭਰਾਵਾਂ ’ਤੇ ਜਥੇਬੰਦੀਆਂ ਨੇ ਕਰਵਾਇਆ ਮਾਮਲਾ ਦਰਜ

 ਜੱਥਾ ਸਿਰਲੱਥ ਖਾਲਸਾ ਦੇ ਮੁਖੀ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਤਰਲੋਚਨ ਸਿੰਘ ਸੋਹਲ, ਦਮਦਮੀ ਟਕਸਾਲ ਤੋ ਭਾਈ ਮੇਜਰ ਸਿੰਘ ਪੰਡੋਰੀ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਦੀ 21 ਮੈਂਬਰੀ ਕਮੇਟੀ, ਰਿਸ਼ੀਵਰ ਭਾਈ ਚਰਨਜੀਤ ਸਿੰਘ, ਨੰਬਰਦਾਰ ਭਾਈ ਬਲਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਬਿੰਦਾ ਨੇ ਪਿੰਡ ਸੁਲਤਾਨਵਿੰਡ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਅਤੇ ਭਾਈ ਤਰਲੋਚਨ ਸਿੰਘ ਸੋਹਲ  ਭਾਈ ਮੇਜਰ ਸਿੰਘ ਪੰਡੋਰੀ ਅਤੇ ਗੁਰਦੁਆਰਾ ਸਾਹਿਬ ਦੀ 21 ਮੈਂਬਰੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਅਤੇ ਮਿਲਾਪ ਸਿੰਘ ਸੁਲਤਾਨਵਿੰਡ ਦੋਵੇਂ ਸਕੇ ਭਰਾਵਾਂ ਨੇ ਗੁਰਦੁਆਰੇ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ।

ਜਿਸ ਕਰਕੇ ਉਹਨਾਂ ਦੇ ਉੱਤੇ ਪਰਚਾ ਕਰਵਾਇਆ ਗਿਆ ਹੈ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸੁਲਤਾਨਵਿੰਡ, ਪੱਤੀ ਮਲਕੋ ਕੀ, ਕੰਵਰ ਐਵਨਿਊ ਦੀ ਜ਼ਮੀਨ 11 ਕਨਾਲ ਅੱਠ ਮਰਲੇ ’ਤੇ ਕਬਜ਼ਾ ਕੀਤਾ।  ਅਤੇ ਕਵਰ ਐਵੀਨਿਊ ’ਚ ਪਾਸ ਹੋਏ  ਸਕੂਲ ਦੀ ਜਗਾ ਉਪਰ ਪਲਾਟ ਕੱਟੇ ਹਨ। ਇਹ ਕਬਜ਼ਾ ਹਰਜਾਪ ਸਿੰਘ ਸੁਲਤਾਨਵਿੰਡ ਅਤੇ ਮਿਲਾਪ ਸਿੰਘ ਨੇ ਜਬਰੀ ਕੀਤਾ ਸੀ। ਜਿਸ ਕਰਕੇ ਦੋਵਾਂ ਉੱਤੇ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ’ਤੇ ਜਦੋਂ ਪੱਤਰਕਾਰਾਂ ਨੇ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਪੁਲਿਸ ਕੰਨੀ ਕਤਰਾਉਂਦੇ ਨਜ਼ਰ ਆਏ।