Friday, February 7, 2025
Homeपंजाबਦੁਕਾਨ ’ਚ ਅੱਗ ਲੱਗਣ ਨਾਲ ਮਾਲਕ ਦੀ ਦਮ ਘੁਟਣ ਨਾਲ ਮੌਤ, ਲੱਖਾਂ...

ਦੁਕਾਨ ’ਚ ਅੱਗ ਲੱਗਣ ਨਾਲ ਮਾਲਕ ਦੀ ਦਮ ਘੁਟਣ ਨਾਲ ਮੌਤ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

ਬਟਾਲਾ- ਗੁਰਦਾਸਪੁਰ ’ਚ ਬਟਾਲਾ ਦੇ ਤੰਗ ਬਜ਼ਾਰ ‘ਚ ਸਥਿਤ ਇਕ ਕਰਿਆਨੇ ਅਤੇ ਜਨਰਲ ਸਟੋਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਦੇ ਚਲਦੇ ਅੱਗ ਦੀ ਲਪਟਾਂ ‘ਚ ਦੁਕਾਨ ਦੇ ਪਿੱਛੇ ਬਣੇ ਵਡੇ ਗੋਦਾਮ ‘ਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਦੁਕਾਨ ਮਾਲਕ ਦੀ ਧੂੰਏ ’ਚ ਦਮ ਘੁੱਟਣ ਕਾਰਨ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਦੁਕਾਨ ਮਾਲਕ ਦੀ ਰਿਹਾਇਸ਼ ਵੀ ਦੁਕਾਨ ਦੀ ਉਪਰਲੀ ਮੰਜ਼ਿਲ ‘ਤੇ ਸੀ ਅਤੇ ਦੁਕਾਨ ਮਾਲਕ ਨਰਿੰਦਰ ਕੁਮਾਰ ਲਾਡਾ ਆਪਣੇ ਘਰ ‘ਚ ਹੀ ਸੀ ਅਤੇ ਪਰਿਵਾਰਿਕ ਮੈਂਬਰ ਕਿਸੇ ਰਿਸ਼ਤੇਦਾਰਾਂ ਦੇ ਫਕਸ਼ਨ ‘ਤੇ ਗਏ ਸੀ। ਅੱਗ ਇੰਨੀ ਭਿਆਨਕ ਸੀ ਕਿ ਧੂੰਆਂ ਚੜਨ ਕਾਰਨ ਨਰਿੰਦਰ ਕੁਮਾਰ ਘਰ ‘ਚ ਹੀ ਮੌਤ ਹੋ ਗਈ ।

ਘਟਨਾ ਦੀ ਜਾਣਕਾਰੀ ਮ੍ਰਿਤਕ ਨਰਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਸਥਾਨਕ ਲੋਕਾਂ ਵਲੋਂ ਉਨ੍ਹਾਂ ਨੂੰ ਫ਼ੋਨ ‘ਤੇ ਦਿੱਤੀ ਗਈ। ਜਦੋਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ  ਫਾਇਰ ਬ੍ਰਿਗੇਡ ਅਤੇ ਲੋਕ ਅੱਗ ‘ਤੇ ਕਾਬੂ ਪਾਉਣ ਦੀ  ਕੋਸ਼ਿਸ਼ ਕਰ ਰਹੇ ਸਨ ਅਤੇ ਜਦ ਘਰ ਦੇ ਉਪਰ ਜਾ ਕੇ ਦੇਖਿਆ ਤਾਂ ਨਰਿੰਦਰ ਕੁਮਾਰ ਰਸੋਈ ‘ਚ ਮ੍ਰਿਤਕ ਨਜ਼ਰ ਆਏ। ਉਥੇ ਹੀ ਦੁਕਾਨ ਅਤੇ ਗੋਦਾਮ ‘ਚ ਲੱਖਾਂ ਰੁਪਏ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ । ਪੂਰੇ ਇਲਾਕੇ  ‘ਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਹੈ।

RELATED ARTICLES
- Advertisement -spot_imgspot_img
- Download App -spot_img

Most Popular