ਪਠਾਨਕੋਟ: ਸਰਕਾਰਾਂ ਵੱਲੋਂ ਲੜਕੀਆਂ ਨੂੰ ਆਤਮ ਨਿਰਭਰ (self dependent) ਬਣਾਉਣ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਇਹ ਲੜਕੀਆਂ ਕੋਈ ਨਾ ਕੋਈ ਕੰਮ ਸਿੱਖ ਕੇ ਸਮਾਜ ਵਿੱਚ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕਣ। ਪਰ ਅੱਜ ਅਸੀਂ ਤੁਹਾਨੂੰ ਪਠਾਨਕੋਟ (Pathankot) ਦੀ ਆਸ਼ਾ ਭਗਤ ਨਾਂ ਦੀ ਸਮਾਜ ਸੇਵੀ ਨਾਲ ਜਾਣੂ ਕਰਾਉਣ ਜਾ ਰਹੇ ਹਾਂ ਜੋ ਪਿਛਲੇ ਕਈ ਸਾਲਾਂ ਤੋਂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਯਤਨਸ਼ੀਲ ਹੈ। ਆਸ਼ਾ ਭਗਤ ਨੇ 2001 ਵਿੱਚ ਆਪਣੇ ਘਰ ਤੋਂ ਸ਼ਿੰਗਾਰ ਸਿਖਲਾਈ ਕੇਂਦਰ ਸ਼ੁਰੂ ਕੀਤਾ ਸੀ। ਇਸ ਸਿਖਲਾਈ ਕੇਂਦਰ ਦਾ ਮੁੱਖ ਉਦੇਸ਼ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਬਿਊਟੀ ਪਾਰਲਰ, ਬੁਟੀਕ, ਕੰਪਿਊਟਰ ਕੋਰਸ ਆਦਿ ਦੀ ਸਿਖਲਾਈ ਦੇ ਕੇ ਰੁਜ਼ਗਾਰ ਦੇ ਯੋਗ ਬਣਾਉਣਾ ਸੀ। ਆਸ਼ਾ ਭਗਤ ਦੀ ਇਸ ਅਣਥੱਕ ਮਿਹਨਤ ਸਦਕਾ ਹਜ਼ਾਰਾਂ ਲੜਕੀਆਂ ਹੱਥੀਂ ਕੰਮ ਸਿੱਖ ਕੇ ਆਤਮ ਨਿਰਭਰ ਬਣ ਚੁੱਕੀਆਂ ਹਨ ਅਤੇ ਸਵੈ-ਰੁਜ਼ਗਾਰ ਵੀ ਕਰ ਰਹੀਆਂ ਹਨ।
ਸਮਾਜ ਸੇਵਿਕਾ ਆਸ਼ਾ ਭਗਤ ਨੇ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਲੜਕੀਆਂ ਲਈ ਕੁਝ ਕਰਨ ਦੀ ਇੱਛਾ ਸੀ। ਉਹ ਆਪਣੇ ਘਰ ਦੀਆਂ ਵਿੱਚ ਹੀ ਕੁੜੀਆਂ ਨੂੰ ਟੇਲਰਿੰਗ (tailoring) ਦੀ ਕਲਾ ਸਿਖਾਉਣ ਵਿਚ ਦਿਲਚਸਪੀ ਦਿਖਾਉਣ ਲੱਗ ਪਈ। ਆਸ਼ਾ ਭਗਤ ਨੇ ਕਿਹਾ ਹੈ ਕਿ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਅਤੇ ਵਿਆਹ ਤੋਂ ਬਾਅਦ ਵੀ ਉਨ੍ਹਾਂ ਨੇ ਲੜਕੀਆਂ ਲਈ ਇਹ ਸੈਂਟਰ ਬੰਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਕੇਂਦਰਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਤਾਂ ਉਨ੍ਹਾਂ ਨੇ ਵੂਮੈਨ ਵੈਲਫੇਅਰ ਸੁਸਾਇਟੀ ਨਾਂ ਦੀ ਸੰਸਥਾ ਬਣਾਈ ਜਿਸ ਵਿੱਚ ਹੋਰ ਔਰਤਾਂ ਵੀ ਸ਼ਾਮਲ ਹੋਈਆਂ।
ਆਸ਼ਾ ਭਗਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਵੀ ਇਸ ਕੰਮ ਵਿੱਚ ਪੂਰਾ ਸਹਿਯੋਗ ਹੈ। ਉਹ ਅੱਜ ਵੀ ਲੜਕੀਆਂ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਯਤਨ ਕਰਦੀ ਰਹਿੰਦੀ ਹੈ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਔਰਤ ਦਾ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਜੇਕਰ ਕੋਈ ਔਰਤ ਹੱਥੀਂ ਕੰਮ ਕਰਨਾ ਸਿੱਖ ਲੈਂਦੀ ਹੈ ਤਾਂ ਉਹ ਆਪਣੇ ਪਰਿਵਾਰ ਦਾ ਆਰਥਿਕ ਤੌਰ ‘ਤੇ ਚੰਗੀ ਤਰ੍ਹਾਂ ਗੁਜ਼ਾਰਾ ਕਰ ਸਕਦੀ ਹੈ।
ਭਾਸ਼ਾ ਭਗਤ ਨੇ ਦੱਸਿਆ ਕਿ ਇਸ ਸਿਖਲਾਈ ਕੇਂਦਰ ਤੋਂ ਸਿੱਖਿਆ ਲੈ ਕੇ ਕਈ ਲੜਕੀਆਂ ਨੇ ਆਪਣੇ ਬੁਟੀਕ ਸੈਂਟਰ ਖੋਲ੍ਹੇ ਹਨ ਅਤੇ ਕਈਆਂ ਨੇ ਬਿਊਟੀ ਪਾਰਲਰ ਖੋਲ੍ਹੇ ਹੋਏ ਹਨ ਅਤੇ ਕੁਝ ਲੜਕੀਆਂ ਵੱਡੀਆਂ ਕੰਪਨੀਆਂ ਵਿੱਚ ਕੰਮ ਕਰ ਰਹੀਆਂ ਹਨ ਜਦਕਿ ਕੁਝ ਲੜਕੀਆਂ ਇਸ ਸਿਖਲਾਈ ਕੇਂਦਰ ਤੋਂ ਸਿੱਖਿਆ ਲੈ ਕੇ ਹੋਰ ਲੜਕੀਆਂ ਨੂੰ ਸਿਖਲਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਕੇਂਦਰ ਤੋਂ ਸਿੱਖਿਆ ਲੈ ਕੇ ਲੜਕੀਆਂ ਚੰਗੇ ਅਹੁਦਿਆਂ ‘ਤੇ ਪਹੁੰਚਦੀਆਂ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਦਿੱਲ ਨੂੰ ਬਹੁਤ ਸਕੂਨ ਮਿਲਦਾ ਹੈ।
यह भी पढ़े: ਮਾਨ ਸਰਕਾਰ ਨੇ ਸਵੇਰੇ-ਸਵੇਰੇ ਪੰਜਾਬੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ…
