ਮੁਹਾਲੀ ਘੁੰਮਣ ਆਉਣ ਵਾਲੇ ਲੋਕ ਖਾਸ ਧਿਆਨ ਰੱਖਣ, ਕਿਉਂਕਿ ਹੁਣ ਮੁਹਾਲੀ ਵਿਚ ਵੀ ਕੈਮਰਿਆਂ ਦੀ ਨਿਗਰਾਨੀ ਨਾਲ ਟਰੈਫਿਕ ਚਲਾਨ ਕੱਟੇ ਜਾਣਗੇ। ਚਲਾਨਾਂ ਦੇ ਨਾਲ- ਨਾਲ ਅਪਰਾਧਿਕ ਗ਼ਤੀਵਿਧੀਆਂ ’ਤੇ ਵੀ ਨਜ਼ਰ ਰੱਖੀ ਜਾਵੇਗੀ। ਮੁਹਾਲੀ 400 ਦੇ ਕਰੀਬ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗਾ। 18 ਥਾਵਾਂ ’ਤੇ ਕੈਮਰੇ ਲੱਗਣਗੇ। ਚਾਰ ਪ੍ਰਕਾਰ ਦੇ ਕੈਮਰੇ ਲਗਾਏ ਜਾਣਗੇ। ਇਨ੍ਹਾਂ ਕੈਮਰਿਆਂ ਰਾਹੀਂ ਚਲਾਨ ਜਾਰੀ ਕਰਨ ਦੇ ਨਾਲ-ਨਾਲ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਸੂਚਨਾ ਇਸ ਕਮਾਂਡ ਸੈਂਟਰ ਤੋਂ ਪੁਲਿਸ ਕੰਟਰੋਲ ਰੂਮ ਨੂੰ ਵੀ ਦਿੱਤੀ ਜਾਵੇਗੀ। ਤਾਂ ਜੋ ਜਲਦੀ ਤੋਂ ਜਲਦੀ ਮਦਦ ਮੁਹੱਈਆ ਕਰਵਾਈ ਜਾ ਸਕੇ।
ਇਸ ਮੌਕੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਕੈਮਰਾ ਇਸ ਤਰ੍ਹਾਂ ਦਾ ਲਗਾਇਆ ਜਾ ਰਿਹਾ ਜਿਸ ਦੀ ਰੇਂਜ 200 ਮੀਟਰ ਤੱਕ ਹੋਵੇਗੀ ਅਤੇ 200 ਮੀਟਰ ਤੋਂ ਸਾਫ਼ ਉਹਦਾ ਨੰਬਰ ਪੜਿਆ ਜਾ ਸਕੇਗਾ। ਉਹਨਾਂ ਦੱਸਿਆ ਕਿ ਇਹ ਕੰਮ ਤਿੰਨ ਮਹੀਨਿਆਂ ਦੇ ਅੰਦਰ- ਅੰਦਰ ਮੁਕੰਮਲ ਕਰ ਲਿਆ ਜਾਵੇਗਾ।